Master Saleem Statement On Turban Picture: ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਮਾਸਟਰ ਸਲੀਮ (master Saleem) ਆਪਣੇ ਗੀਤਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰਦੇ ਰਹਿੰਦੇ ਹਨ।



ਉਹ ਲੰਬੇ ਸਮੇਂ ਤੋਂ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।



ਖਾਸ ਗੱਲ ਇਹ ਹੈ ਕਿ ਪੰਜਾਬੀ ਦੇ ਨਾਲ-ਨਾਲ ਮਾਸਟਰ ਸਲੀਮ ਹਿੰਦੀ ਫਿਲਮਾਂ ਵਿੱਚ ਗਾਣੇ ਗਾ ਕੇ ਆਪਣਾ ਗਾਇਕੀ ਦਾ ਲੋਹਾ ਮਨਵਾ ਚੁੱਕੇ ਹਨ।



ਦੱਸ ਦੇਈਏ ਕਿ ਕਲਾਕਾਰ ਨਾਲ ਜੁੜੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।



ਦਰਅਸਲ, ਇਹ ਵੀਡੀਓ Sirf Panjabiyat ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।



ਇਸ ਵੀਡੀਓ ਵਿੱਚ ਮਾਸਟਰ ਸਲੀਮ ਉਨ੍ਹਾਂ ਲੋਕਾਂ ਉੱਪਰ ਗੁੱਸਾ ਕੱਢਦੇ ਹੋਏ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਕਲਾਕਾਰ ਦੇ ਪੱਗ ਬੰਨਣ ਤੇ ਮਜ਼ਾਕ ਬਣਾਇਆ ਸੀ।



ਵੀਡੀਓ ਵਿੱਚ ਮਾਸਟਰ ਸਲੀਮ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਮੈਨੂੰ ਹੁਣੇ ਦੋ-ਚਾਰ ਮੁੰਡੇ ਮੇਰੀ ਪੱਗ ਵਾਲੀ ਫੋਟੋ ਦਿਖਾ ਰਹੇ ਸੀ ਤੇ ਮੈਂ ਇਹ ਸੋਚ ਰਿਹਾ ਸੀ ਕਿ ਮੇਰੀ ਨਹੀਂ ਤਾਂ ਘੱਟ ਤੋਂ ਘੱਟ ਪੱਗ ਦੀ ਰਿਸਪੈਕਟ ਕਰ ਲਵੋ।



ਪੱਗ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪੱਗ ਸਾਡੇ ਪੰਜਾਬ, ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਹੈ। ਜਿਹੜਾ ਬੰਦਾ ਉਸਦਾ ਸਤਿਕਾਰ ਨਹੀਂ ਕਰ ਸਕਦਾ ਉਹ ਆਪਣੇ ਮਾਂ-ਬਾਪ ਦਾ ਸਤਿਕਾਰ ਵੀ ਨਹੀਂ ਕਰ ਸਕਦਾ।



ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਮਾਸਟਰ ਸਲੀਮ ਨੇ ਸੰਗੀਤ ਦੇ ਖੇਤਰ ‘ਚ ਇੱਕ ਹੋਰ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕਲਾਕਾਰ ਇਹ ਸਨਮਾਨ ਪ੍ਰਾਪਤ ਕਰ ਚੁੱਕਿਆ ਹੈ।



ਹੁਣ ਮਾਸਟਰ ਸਲੀਮ ਡਾਕਟਰ ਸਲੀਮ ਸ਼ਹਿਜ਼ਾਦਾ (Dr. Saleem Shehzada) ਬਣ ਗਏ ਹਨ। ਇਸਦੀ ਜਾਣਕਾਰੀ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸਾਂਝੀ ਕਰ ਦਿੱਤੀ ਗਈ।