ਪੰਜਾਬੀ ਗਾਇਕਾ ਨਿਮਰਤ ਖਹਿਰਾ ਨੇ ਨਵੇਂ ਸਾਲ 'ਤੇ ਆਪਣਾ ਪਹਿਲਾ ਗਾਣਾ ਰਿਲੀਜ਼ ਕਰ ਦਿੱਤਾ ਹੈ।



ਨਿਮਰਤ ਦਾ ਗਾਣਾ 'ਸ਼ਿਕਾਇਤਾਂ' ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ। ਉਸ ਦਾ ਇਹ ਗਾਣਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ



5 ਦਿਨ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ 6.7 ਮਿਲੀਅਨ ਲੋਕ ਦੇਖ ਚੁੱਕੇ ਹਨ।



ਇਸ ਦੇ ਨਾਲ ਨਾਲ ਇੰਸਟਾਗ੍ਰਾਮ 'ਤੇ ਵੀ ਇਸ ਗਾਣੇ ਦਾ ਖੂਬ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ।



ਖਾਸ ਕਰਕੇ ਕੁੜੀਆਂ ਇਸ ਗਾਣੇ ਨੂੰ ਕਾਫੀ ਪਸੰਦ ਕਰ ਰਹੀਆਂ ਹਨ। ਕੁੜੀਆਂ ਇਸ ਗਾਣੇ 'ਤੇ ਗਿੱਦਾ ਪਾਉਂਦੀਆਂ ਆਪਣੀਆਂ ਰੀਲਾਂ ਸ਼ੇਅਰ ਕਰ ਰਹੀਆਂ ਹਨ।



ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਦਾ ਗਾਣਾ 'ਸ਼ਿਕਾਇਤਾਂ' 27 ਜਨਵਰੀ ਨੂੰ ਰਿਲੀਜ਼ ਹੋਇਆ ਸੀ।



ਨਿਮਰਤ ਖਹਿਰਾ ਨੇ ਲੰਬੇ ਸਮੇਂ ਬਾਅਦ ਆਪਣਾ ਕੋਈ ਗਾਣਾ ਕੱਢਿਆ ਸੀ।



ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਕੁੜੀਆਂ 'ਚ ਇਸ ਗਾਣੇ ਦਾ ਕਾਫੀ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ।



ਨਿਮਰਤ ਖਹਿਰਾ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਉਣ ਵਾਲੀ ਹੈ।



ਇਸ ਫਿਲਮ 'ਚ ਦਿਲਜੀਤ ਤੇ ਨਿਮਰਤ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ।