Prabh Gill Love Story: ਪੰਜਾਬੀ ਸੰਗੀਤ ਜਗਤ ਵਿੱਚ ਪ੍ਰਭ ਗਿੱਲ (Prabh Gill) ਦਾ ਨਾਂਅ ਟੌਪ ਸਿਤਾਰਿਆਂ ਵਿੱਚ ਗਿਣਿਆ ਜਾਂਦਾ ਹੈ।



ਉਨ੍ਹਾਂ ਆਪਣੀ ਗਾਇਕੀ ਦੇ ਸਫ਼ਰ ਵਿੱਚ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।



ਆਪਣੇ ਸਿੰਗਲ ਟ੍ਰੈਕ ਤੋਂ ਇਲਾਵਾ ਪ੍ਰਭ ਗਿੱਲ ਕਈ ਫਿਲਮਾਂ ਵਿੱਚ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ।



ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪ੍ਰਭ ਗਿੱਲ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਨਵਾਂ ਗੀਤ ਨਵੀਂ ਸਗੋਂ ਲਵ ਲਾਈਫ ਹੈ।



ਦਰਅਸਲ, ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਗਈ ਹੈ।



ਜਿਸ ਵਿੱਚ ਉਨ੍ਹਾਂ ਨਾਲ ਇੱਕ ਕੁੜੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਦੇਖ ਦਰਸ਼ਕ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।



ਗਾਇਕ ਪ੍ਰਭ ਗਿੱਲ ਵੱਲੋਂ ਸਾਂਝੀ ਕੀਤੀ ਗਈ ਵਿੱਚ ਉਨ੍ਹਾਂ ਕੈਪਸ਼ਨ ਵਿੱਚ ਕਈ ਟੈਗ ਲਗਾਏ ਹਨ। ਜਿੰਨਾ ਵਿੱਚ mystrength #weboth #partnerincrime #luckytohaveyou ❤️...



ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਕਮੈਂਟ ਕਰ ਰਹੇ ਹਨ।



ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਲ਼ਵ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਸਿਰਾ ਗੱਲਬਾਤ ਆ ਪਾਜੀ...ਇੱਕ ਹੋਰ ਨੇ ਕਿਹਾ ਇੱਕ-ਦੂਜੇ ਲਈ ਬਣੇ...



ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦਾ ਰਹਿੰਦਾ ਹੈ। ਜਿੰਨਾ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।