Sharry Mann Give Surprise To Fan: ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੰਗੀਤ ਜਗਤ ਦੇ ਸਿਤਾਰਿਆਂ ਵੱਲੋਂ ਵੀ ਸ਼ੈਰੀ ਮਾਨ ਨੂੰ ਵਧਾਈ ਦਿੱਤੀ ਗਈ। ਪੰਜਾਬੀ ਗਾਇਕ ਦਾ ਜਨਮ 12 ਸਤੰਬਰ 1982 ਨੂੰ ਮੋਹਾਲੀ ਵਿਖੇ ਹੋਇਆ। ਸ਼ੈਰੀ ਦੇ ਗੀਤਾਂ ਨੂੰ ਸਿਰਫ਼ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਦਾ ਹੈ। ਦੱਸ ਦੇਈਏ ਕਿ ਸ਼ੈਰੀ ਮਾਨ ਵੱਲੋਂ ਆਪਣੇ ਜਨਮਦਿਨ ਮੌਕੇ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ ਦਿੱਤਾ ਗਿਆ ਹੈ। ਦਰਅਸਲ, ਕਲਾਕਾਰ ਨੇ ਆਪਣੇ ਨਵੀਂ ਐਲਬਮ ਦੀ ਰਿਲੀਜ਼ ਦਾ ਐਲਾਨ ਕਰ ਦਿੱਤਾ ਹੈ। ਪੰਜਾਬੀ ਗਾਇਕ ਸ਼ੈਰੀ ਮਾਨ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਸਭ ਠੀਕ ਮਿੱਤਰੋਂ... ਹੈਪੀ ਬਰਥ੍ਡੇ ਟੂ ਮੀ ਅਤੇ ਤੁਹਾਡੇ ਵੱਲ਼ੋਂ ਦਿੱਤੀਆਂ ਵਧਾਈਆਂ ਦਾ ਧੰਨਵਾਦ ਮਿੱਤਰੋ... ਇੱਕ ਹੋਰ ਸਾਲ ਬੀਤ ਗਿਆ ਪਰ ਇਸ ਜਨਮਦਿਨ ਤੋਂ ਬਾਅਦ ਮੈਂ ਜੀਵਨ ਸ਼ੈਲੀ ਨੂੰ ਪਹਿਲਾਂ ਨਾਲੋਂ ਵਧੇਰੇ ਸ਼ਾਨਦਾਰ ਬਣਾਉਣ ਦਾ ਫੈਸਲਾ ਕੀਤਾ। ਇਸ ਤੋਂ ਅੱਗੇ ਲਿਖਦੇ ਹੋਏ ਸ਼ੈਰੀ ਮਾਨ ਨੇ ਕਿਹਾ ਹਾਂ, ਸੱਚ ਕੰਮ ਹਜੇ ਸ਼ੂਰੁ ਹੋਇਆ ਬੇਸਟ ਤਾਂ ਹਜੇ ਆਉਣਾ ਅਤੇ ਅਗਲੀ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਣੀ ਆ... ਹਮੇਸ਼ਾ ਦੀ ਤਰ੍ਹਾਂ ਪਿਆਰ ਕਰਦੇ ਰਹੋ... ਇਸ ਵਾਰ ਮੈਂ ਇੱਕ ਮਿਸਾਲ ਕਾਇਮ ਕਰਾਂਗਾ ਅਤੇ ਤੁਸੀਂ ਲੋਕ ਮੇਰੇ 'ਤੇ ਮਾਣ ਮਹਿਸੂਸ ਕਰੋਗੇ...ਲਵ ਯੂ ਆੱਲ... ❤️❤️❤️❤️❤️❤️❤️ ਦੱਸ ਦਈਏ ਕਿ ਸ਼ੈਰੀ ਮਾਨ ਨੇ ਆਪਣੀ ਪਾਕਿਸਤਾਨੀ ਪ੍ਰੇਮਿਕਾ ਪਰੀਜ਼ਾਦ ਨਾਲ ਵਿਆਹ ਕੀਤਾ। ਕਲਾਕਾਰ ਆਪਣੀ ਪਤਨੀ ਨਾਲ ਵੀ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਸ਼ੈਰੀ ਮਾਨ ਆਪਣੇ ਗੀਤਾਂ ਦੇ ਨਾਲ-ਨਾਲ ਪਰਮੀਸ਼ ਵਰਮਾ ਨਾਲ ਵਿਵਾਦਾਂ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੇ। ਫਿਲਹਾਲ ਕਲਾਕਾਰ ਆਪਣੀ ਪ੍ਰੋਫੈਸ਼ਨਲ ਲਾਈਫ ਵੱਲ ਧਿਆਨ ਦੇ ਰਹੇ ਹਨ।