Tania Stunning Pics: ਪੰਜਾਬੀ ਸਿਨੇਮਾ ਜਗਤ ਵਿੱਚ ਫਿਲਮ ਲੇਖ ਅਤੇ ਸੁਫਨਾ ਤੋਂ ਵਾਹੋ-ਵਾਹੀ ਖੱਟਣ ਵਾਲੀ ਅਦਾਕਾਰਾ ਤਾਨੀਆ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ।



ਉਹ ਆਪਣੀ ਅਦਾਕਾਰੀ ਦੇ ਨਾਲ ਖੂਬਸੂਰਤ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ।



ਦੱਸ ਦੇਈਏ ਕਿ ਹਾਲ ਹੀ ਵਿੱਚ ਲੇਖ ਫੇਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹੌਟਨੈੱਸ ਨਾਲ ਭਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਕੁਝ ਪ੍ਰਸ਼ੰਸਕਾਂ ਵੱਲੋਂ ਪਸੰਦ ਅਤੇ ਕੁਝ ਵੱਲੋਂ ਨਾ-ਪਸੰਦ ਕੀਤਾ ਜਾ ਰਿਹਾ ਹੈ।



ਦਰਅਸਲ, ਪੰਜਾਬੀ ਸੂਟਾਂ ਵਿੱਚ ਦਿਖਾਈ ਦੇਣ ਵਾਲੀ ਤਾਨੀਆ ਇਸ ਵਾਰ ਹੌਟ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ। ਉਸ ਦੇ ਇਸ ਲੁੱਕ ਨੂੰ ਦੇਖ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।



ਤਾਨੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇਹ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਸ਼ੇਅਰ ਕਰ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, ਸਮਰ ਬ੍ਰੇਕ...



ਦੱਸ ਦੇਈਏ ਕਿ ਆਪਣੇ ਕੰਮ ਵਿੱਚੋਂ ਟਾਈਮ ਕੱਢ ਤਾਨੀਆ ਸਮੁੰਦਰ ਕਿਨਾਰੇ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਇਨ੍ਹਾਂ ਤਸਵੀਰਾਂ ਦਾ ਜਲਵਾ ਸੋਸ਼ਲ ਮੀਡੀਆ ਉੱਪਰ ਦੇਖਣ ਨੂੰ ਮਿਲ ਰਿਹਾ ਹੈ।



ਹਾਲਾਂਕਿ ਤਾਨੀਆ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਤੁਹਾਡੇ ਕੋਲੋਂ ਇਹ ਉਮੀਦ ਨਹੀਂ ਕਿ ਇੰਨੀਆਂ ਗੰਦੀਆਂ ਫੋਟੋਆਂ ਇੰਸਟਗ੍ਰਾਮ ਤੇ ਪਾਓ...



ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਹਰ ਦੀ ਹਵਾ ਲੱਗਣ ਦਾ ਨਤੀਜਾ, ਪੰਜਾਬ ਬਦਲਿਆ ਵੈਸਟਰਨ ਵਿੱਚ...



ਅਦਾਕਾਰਾ ਤਾਨੀਆ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਉਹ ਫਿਲਮ ਗੋਡੇ ਗੋਡੇ ਚਾਅ ਵਿੱਚ ਦਿਖਾਈ ਦਿੱਤੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।



ਇਸ ਤੋਂ ਇਲਾਵਾ ਤਾਨੀਆ ਬਹੁਤ ਜਲਦ ਫਿਲਮ ਲੇਖ 2 ਵਿੱਚ ਵਿਖਾਈ ਦੇਵੇਗੀ। ਜਿਸਦਾ ਪ੍ਰਕਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।