Sonam Bajwa New Post: ਪੰਜਾਬੀ ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਆਪਣੇ ਬੋਲਡ ਅਤੇ ਹੌਟ ਲੁੱਕ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।



ਇੱਕ ਵਾਰ ਫਿਰ ਤੋਂ ਸੋਨਮ ਬਾਜਵਾ ਦਾ ਕਾਤਿਲਾਨਾ ਅੰਦਾਜ਼ ਚਰਚਾ ਵਿੱਚ ਹੈ। ਦਰਅਸਲ, ਸੋਨਮ ਨੇ ਬਲੈਕ ਡਰੈੱਸ ਵਿੱਚ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।



ਸੋਨਮ ਬਾਜਵਾ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ ਵਿੱਚ ਸੋਨਮ ਦੀ ਖੂਬਸੂਰਤੀ ਨੇ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦੇ ਨਾਲ-ਨਾਲ ਫੁਕਰਾ ਇਨਾਸਨ ਅਭਿਸ਼ੇਕ ਮਲਹਾਨ ਦਾ ਦਿਲ ਜਿੱਤ ਲਿਆ ਹੈ।



ਪੰਜਾਬੀ ਅਦਾਕਾਰਾ ਸੋਨਮ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਕਮੈਂਟ ਕਰਦੇ ਹੋਏ ਅਭਿਸ਼ੇਕ ਮਲਹਾਨ ਨੇ ਲਿਖਦੇ ਹੋਏ ਕਿਹਾ ਤੁਮ ਮੇਰੇ ਸਾਥ, ਤੁਮ ਮੇਰੇ ਇਸਦੇ ਨਾਲ ਹੀ ਬਿੱਗ ਬੌਸ ਓਟੀਟੀ 2 ਰਨਰਅਪ ਨੇ ਹਾਰਟ ਇਮੋਜ਼ੀ ਵੀ ਬਣਾਇਆ ਹੈ।



ਸੋਨਮ ਦਾ ਬਲੈਕ ਡਰੈੱਸ ਵਿੱਚ ਇਹ ਅੰਦਾਜ਼ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਤੁਸੀ ਵੀ ਕਮੈਂਟ ਕਰ ਦੱਸੋ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ।



ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਉਨ੍ਹਾਂ ਦੀ ਹਰ ਤਸਵੀਰ ਨੂੰ ਲਾਇਕ ਕਰਦੇ ਰਹਿੰਦੇ ਹਨ।



ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਸੋਨਮ ਨੂੰ ਫਿਲਮ ਕੈਰੀ ਆਨ ਜੱਟਾ 3 ਵਿੱਚ ਵੇਖਿਆ ਗਿਆ।



ਜਿਸ ਨੇ ਕਮਾਈ ਦੇ ਮਾਮਲੇ ਵਿੱਚ ਪੰਜਾਬੀ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ। ਦੱਸ ਦੇਈਏ ਕਿ ਜਲਦ ਹੀ ਸੋਨਮ ਬਾਜਵਾ ਫਿਲਮ ਨਿੱਕਾ ਜੈਲਦਾਰ 3 ਵਿੱਚ ਵਿਖਾਈ ਦੇਵੇਗੀ, ਜਿਸਦਾ ਐਲਾਨ ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ।



ਦੱਸ ਦੇਈਏ ਕਿ ਫਿਲਮ ਨਿੱਕਾ ਜੈਲਦਾਰ ਦੇ ਪਹਿਲੇ ਦੋਂ ਭਾਗ ਵਿੱਚ ਸੋਨਮ ਬਾਜਵਾ ਅਦਾਕਾਰ ਐਮੀ ਵਿਰਕ ਨਾਲ ਰੋਮਾਂਸ ਕਰਦੇ ਹੋਏ ਦਿਖਾਈ ਦਿੱਤੀ ਸੀ।