Jasmeen Akhtar Five Month Wedding Anniversary Celebrate: ਪੰਜਾਬੀ ਗਾਇਕਾ ਗੁਰਲੇਜ਼ ਅਖਤਰ (Gurlej Akhtar) ਦੀ ਭੈਣ ਜੈਸਮੀਨ ਅਖਤਰ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੀ ਹੈ।



ਜੈਸਮੀਨ ਅਖਤਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਖੂਬਸੂਰਤ ਤਸਵੀਰਾਂ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।



ਗਾਇਕਾ ਜੈਸਮੀਨ ਵੱਲੋਂ ਹਾਲ ਹੀ ਵਿੱਚ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।



ਦਰਅਸਲ, ਜੈਸਮੀਨ ਅਖਤਰ ਨੇ ਹਾਲ ਹੀ ਵਿੱਚ ਪਤੀ ਲਾਲੀ ਕਾਹਲੋਂ ਨਾਲ ਵਿਆਹ ਦੇ ਪੰਜ ਮਹੀਨੇ ਪੂਰੇ ਹੋਣ ਤੇ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਹੋਏ ਖਾਸ ਸੰਦੇਸ਼ ਸ਼ੇਅਰ ਕੀਤਾ ਹੈ।



ਗਾਇਕਾ ਨੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੈਂ ਸਾਰਾ ਦਿਨ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ...



ਇਸਦੇ ਨਾਲ ਹੀ ਗਾਇਕਾ ਨੇ ਲਿਖਦੇ ਹੋਏ ਕਿਹਾ ਤੁਹਾਡੀਆਂ ਬਾਹਾਂ ਵਿੱਚ ਅਤੇ ਇਹ ਮੇਰੇ ਲਈ ਇੱਕ ਜਸ਼ਨ ਅਤੇ ਸਭ ਤੋਂ ਵਧੀਆ ਤੋਹਫ਼ਾ ਹੈ। ਤੁਸੀ ਵੀ ਵੇਖੋ ਗਾਇਕਾ ਦੀ ਇਹ ਪੋਸਟ...



ਗਾਇਕਾ ਜੈਸਮੀਨ ਨੇ ਅਖੀਰ ਵਿੱਚ ਲਿਖਿਆ, 5 ਮਹੀਨੇ ਦੀ ਵਰ੍ਹੇਗੰਢ ਮੁਬਾਰਕ, ਮੇਰੇ ਪਤੀ। ਆਈ ਲਵ ਯੂ ਸੋ ਮੱਚ... ❤️ @lally.kahlon307



ਵਰਕਫਰੰਟ ਦੀ ਗੱਲ ਕਰਿਏ ਤਾਂ ਜੈਸਮੀਨ ਅਖਤਰ ਦਾ ਹਾਲ ਹੀ ਵਿੱਚ ਗੀਤ Kangne ਰਿਲੀਜ਼ ਹੋਇਆ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ।



ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੈਸਮੀਨ ਨੇ ਫਿਲਮ ਗੋਡੇ-ਗੋਡੇ ਚਾਅ ਵਿੱਚ ਗੀਤ ਸਖੀਏ ਸਹੇਲੀਏ ਨੂੰ ਆਪਣੀ ਆਵਾਜ਼ ਦਿੱਤੀ ਗਈ ਸੀ।



ਜੈਸਮੀਨ ਅਖਤਰ ਦੇ ਪੂਰੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਭੈਣ ਗੁਰਲੇਜ਼ ਅਖਤਰ ਵੀ ਆਪਣੀ ਗਾਇਕੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦਾ ਭਰਾ ਵੀ ਗਾਇਕੀ ਦੇ ਖੇਤਰ ਵਿੱਚ ਵੱਖਰੀ ਪਛਾਣ ਰੱਖਦਾ ਹੈ।