ਸ਼ੈਰੀ ਮਾਨ ਨੇ ਹਾਲ ਹੀ 'ਚ ਆਪਣੀ ਪੋਸਟ ਰਾਹੀਂ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਗਾਇਕੀ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ। ਪਰ ਹੁਣ ਸ਼ੈਰੀ ਮਾਨ ਦੀ ਨਵੀਂ ਐਲਬਮ ਵੀ ਰਿਲੀਜ਼ ਹੋ ਗਈ ਹੈ। ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' ਰਿਲੀਜ਼ ਹੋ ਗਈ ਹੈ। ਦੱਸ ਦਈਏ ਕਿ ਇਹ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਈ ਹੈ ਅਤੇ ਸ਼ੈਰੀ ਮਾਨ ਦੀ ਰਿਹ ਐਲਬਮ ਸਾਰਿਆਂ ਨੂੰ ਕਾਫੀ ਪਸੰਦ ਆ ਰਹੀ ਹੈ। ਸ਼ੈਰੀ ਮਾਨ ਨੇ ਆਪਣੀ ਐਲਬਮ ਨੂੰ ਲੈਕੇ ਇੱਕ ਸਪੈਸ਼ਲ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਸਾਰੇ ਗਾਣਿਆਂ ਦੀ ਇੱਕ ਝਲਕ ਦਿਖਾਈ ਗਈ ਹੈ। ਇਸ ਦੇ ਨਾਲ ਹੀ ਸ਼ੈਰੀ ਨੇ ਆਪਣੇ ਫੈਨਜ਼ ਦੇ ਲਈ ਖਾਸ ਸੰਦੇਸ਼ ਵੀ ਲਿਿਖਿਆ, 'ਲਓ ਬਈ ਮਿੱਤਰੋਂ.... ਇਸ ਵਾਰ ਕੋਸ਼ਿਸ਼ ਕੀਤੀ ਆ ਹਰ ਤਰ੍ਹਾਂ ਦਾ ਇੱਕ ਇੱਕੋ ਐਲਬਮ 'ਚ ਪਾਉਣ ਦੀ। ਬਾਕੀ ਲਾਸਟ ਐਲਬਮ ਤਾਂ ਉਦੋਂ ਹੀ ਹੋਊ ਜਦੋਂ ਸਮਾਂ ਲਾਸਟ ਆ ਗਿਆ। ਹਜੇ ਤਾਂ ਮਿੱਤਰਾਂ ਨੇ ਨਵੀਂ ਸ਼ੁਰੂਆਤ ਕੀਤੀ ਆ। ਬਾਕੀ ਕਰ ਦਿਓ ਫਿਰ ਸ਼ੇਅਰ ਦੱਬ ਕੇ ਮਿੱਤਰੋਂ। ਕਮੈਂਟ ਕਰਕੇ ਦੱਸੋ ਕਿਵੇਂ ਲੱਗੇ ਗਾਣੇ? ਤੇ ਕਹਿੜੇ ਗਾਣੇ ਗਾਣੇ ਦੀ ਵੀਡੀਓ ਕਰੀਏ। ਲਵ ਯੂ ਆਲ।' ਕਾਬਿਲੇਗੌਰ ਹੈ ਕਿ ਸ਼ੈਰੀ ਮਾਨ ਨੇ ਹਾਲ ਹੀ 'ਚ ਸਭ ਨੂੰ ਆਪਣੀ ਆਖਰੀ ਐਲਬਮ ਦਾ ਐਲਾਨ ਕਰਕੇ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ। ਪਰ ਬਾਅਦ 'ਚ ਖੁਲਾਸਾ ਹੋਇਆ ਕਿ ਸ਼ੈਰੀ ਮਾਨ ਨੇ ਐਲਬਮ ਨੂੰ ਹਿੱਟ ਕਰਾਉਣ ਲਈ ਡਰਾਮਾ ਕੀਤਾ ਸੀ। ਹੁਣ ਸ਼ੈਰੀ ਦੀ ਨਵੀਂ ਐਲਬਮ ਵੀ ਰਿਲੀਜ਼ ਹੋ ਗਈ ਹੈ।