Sidhu Moose Wala Was Fan Of This Actor: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਆਪਣਾ ਘਰ ਬਣਾ ਚੁੱਕਿਆ ਹਨ।



ਮੂਸਾ ਜੱਟ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰਦੇ ਹਨ ਅਤੇ ਨਾਲ ਹੀ ਭਾਵੁਕ ਹੋ ਜਾਂਦੇ ਹਨ।



ਇਸ ਵਿਚਾਲੇ ਸਿੱਧੂ ਮੂਸੇਵਾਲਾ ਨਾਲ ਜੁੜੀਆ ਇੱਕ ਹੋਰ ਖਾਸ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਈਰਲ ਹੋ ਰਿਹਾ ਹੈ।



ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਤੁਹਾਨੂੰ ਉਹ ਅਦਾਕਾਰ ਦਿਖਾਈ ਦੇਵੇਗਾ, ਜਿਸ ਦਾ ਸਿੱਧੂ ਮੂਸੇਵਾਲਾ ਖੁਦ ਸਭ ਤੋਂ ਵੱਡਾ ਪ੍ਰਸ਼ੰਸਕ ਸੀ।



ਦੱਸ ਦੇਈਏ ਕਿ ਇਹ ਵੀਡੀਓ Fivewood ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਦਰਅਸਲ, ਇਸ ਵੀਡੀਓ ਵਿੱਚ ਅਦਾਕਾਰ ਰਾਜ ਸਿੰਘ ਝਿੰਜਰ ਦਿਖਾਈ ਦੇ ਰਹੇ ਹਨ।



ਇਸ ਗੱਲਬਾਤ ਦੌਰਾਨ ਰਾਜ ਝਿੰਜਰ ਇਹ ਦੱਸਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਸ ਸਮੇਂ ਉਸਦਾ ਨਾਂਅ ਸਿੱਧੂ ਮੂਸੇਵਾਲਾ ਨਹੀਂ ਸੀ ਸ਼ੁਭਦੀਪ ਸਿੰਘ ਸੀ। ਉਸ ਮੈਨੂੰ ਅਕਸਰ ਮੈਸੇਜ ਕਰਦਾ ਹੁੰਦਾ ਸੀ ਜਦੋਂ ਲੁਧਿਆਣੇ ਪੜਦਾ ਸੀ।



ਫਿਲਮਾਂ ਲਈ ਪੁੱਛਣ ਲਈ ਕਰਦਾ ਹੁੰਦਾ ਸੀ, ਵੀਰੇ ਆਪਣੀ ਫਿਲਮ ਆ ਰਹੀ ਆ... ਫਲਾਣਾ ਡਾਇਰੈਕਟਰ ਆ... ਕੋਈ ਨਈ ਫਿਰ ਵੀ ਦੇਖਾਂਗੇ ਵੀਰੇ...



ਤੁਹਾਡਾ ਇੱਕ ਮੈਚੂਅਲ ਫ੍ਰੈਂਡ ਆ ਲਾਡੀ ਉਹ ਉਸਦੇ ਕੋਲ ਆਉਂਦਾ ਹੁੰਦਾ ਸੀ... ਬਾਈ ਨੂੰ ਬੁਲਾ ਆਪਾ ਮਿਲਦੇ ਆ... ਬਾਈ ਨੂੰ ਪੁੱਛ ਕੀ ਕਰਨਾ... ਆਪਾ ਫਿਲਮ ਪ੍ਰੋਡਿਊਸ ਕਰ ਦਿੰਦੇ ਆ...



ਅਦਾਕਾਰ ਰਾਜ ਸਿੰਘ ਝਿੰਜਰ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਇਹ ਨਹੀਂ ਲੱਗਦਾ ਕਿ ਕੱਲ੍ਹ ਦਾ ਜਵਾਕ ਸਟਾਰ ਬਣ ਗਿਆ ਤਾਂ ਮੈਂ ਉਸਦਾ ਫਾਇਦਾ ਚੱਕਾ... ਕਿਉਂਕਿ ਉਹ ਮੈਨੂੰ ਬਹੁਤ ਪਸੰਦ ਕਰਦਾ ਸੀ...



ਫਿਲਮ ਮੂਸਾ ਜੱਟ ਦੇ ਡਾਇਰੈਕਟਰ ਸੀ ਗੁਰਿੰਦਰ ਡਿੰਪੀ ਪਾਜ਼ੀ ਉਨ੍ਹਾਂ ਦਾ ਮੈਸੇਜ ਆਇਆ ਸੀ ਉਨ੍ਹਾਂ ਕਿਹਾ ਕਿ ਰਾਜ ਤੈਨੂੰ ਪਤਾ ਸਿੱਧੂ ਤੈਨੂੰ ਕਿੰਨਾ ਪਿਆਰ ਕਰਦਾ... ਮੈਂ ਕਿਹਾ ਹਾਜ਼ੀ ਭਾਜੀ ਮੈਨੂੰ ਪਤਾ ਸੀ...