ਪੰਜਾਬੀ ਗਾਇਕ ਸਿੰਗਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਤੁਹਾਨੂੰ ਯਾਦ ਹੋਏਗਾ ਕਿ 2-3 ਮਹੀਨੇ ਪਹਿਲਾਂ ਪੰਜਾਬੀ ਗਾਇਕ ਖਿਲਾਫ 294 ਤੇ 295 ਏ ਦਾ ਪਰਚਾ ਦਰਜ ਹੋਇਆ ਸੀ।



ਇਹ ਪਰਚਾ ਗਾਣੇ 'ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਤੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਲਈ ਕੀਤਾ ਗਿਆ ਸੀ।



ਹੁਣ ਇਸ ਮਾਮਲੇ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸਿੰਗਾ ਨੇ ਪੰਜਾਬ ਪੁਲਿਸ ਅਤੇ ਹਾਈਕੋਰਟ ਦੇ ਵਕੀਲ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ।



ਸਿੰਗਾ ਨੇ ਖੁਦ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਇਸ ਬਾਰੇ ਖੁਲਾਸਾ ਕੀਤਾ ਹੈ। 9 ਮਿੰਟਾਂ ਦੇ ਲਾਈਵ 'ਚ ਸਿੰਗਾ ਨੇ ਕਿਹਾ ਕਿ 'ਪੰਜਾਬ ਪੁਲਿਸ ਨੇ ਉਸ ;ਤੇ ਪਹਿਲਾਂ 294 ਤੇ 295ਏ ਝੂਠਾ ਪਰਚਾ ਦਰਜ ਕੀਤਾ,



ਫਿਰ ਪਰਚਾ ਰੱਦ ਕਰਨ ਲਈ 10 ਲੱਖ ਰੁਪਏ ਵੀ ਮੰਗੇ। ਇਸ ਵਿੱਚ ਹਾਈਕੋਰਟ ਦਾ ਵਕੀਲ ਵੀ ਸ਼ਾਮਲ ਹੈ।'



ਸਿੰਗਾ ਨੇ ਆਪਣੇ ਲਾਈਵ 'ਚ ਇਹ ਵੀ ਕਿਹਾ ਕਿ ਉਸ ਖਿਲਾਫ ਪਰਚੇ ਦਰਜ ਕਰਨ ਦਾ ਉਸ ਦੇ ਨਾਲੋਂ ਜ਼ਿਆਂਦਾ ਨੁਕਸਾਨ ਉਸ ਦੇ ਪਰਿਵਾਰ ਨੂੰ ਹੋਇਆ ਹੈ।



ਸਭ ਤੋਂ ਜ਼ਿਆਦਾ ਪਰੇਸ਼ਾ ਉਸ ਦੇ ਪਿਤਾ ਹੋਏ ਹਨ, ਜਿਨ੍ਹਾਂ ਨੇ ਸਿੰਗਾ ਨੂੰ ਇਹ ਤੱਕ ਕਹਿ ਦਿੱਤਾ ਕਿ 'ਜੇ ਤੂੰ ਮਰ ਜਾਂਦਾ ਤਾਂ ਵਧੀਆ ਹੁੰਦਾ।'



ਸਿੰਗਾ ਆਪਣੇ ਲਾਈਵ ਦੌਰਾਨ ਭਾਵੁਕ ਹੋ ਗਿਆ। ਉਸ ਨੇ ਨਮ ਅੱਖਾਂ ਨਾਲ ਕਿਹਾ ਕਿ ਉਹ ਹਰ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਕਦੇ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦਾ।



ਪਰ ਉਸ ਕੋਲੋਂ ਪੈਸੇ ਠੱਗਣ ਲਈ ਧੱਕੇ ਨਾਲ ਉਸ ਖਿਲਾਫ ਪਰਚੇ ਦਰਜ ਕੀਤੇ ਗਏ।