ਰਣਬੀਰ ਕਪੂਰ ਦੀ ''ਐਨੀਮਲ' ਦੇਸ਼ ਅਤੇ ਦੁਨੀਆ ਦੇ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ ਅਤੇ ਇਸ ਦਾ ਸਬੂਤ ਇਸਦੀ ਰਿਕਾਰਡ ਤੋੜ ਕਮਾਈ ਹੈ।



ਇਹ ਕ੍ਰਾਈਮ ਥ੍ਰਿਲਰ ਫਿਲਮ ਹਰ ਦਿਨ ਇਤਿਹਾਸ ਰਚ ਰਹੀ ਹੈ ਅਤੇ ਕਈ ਫਿਲਮਾਂ ਨੂੰ ਆਪਣੇ ਪਿੱਛੇ ਛੱਡ ਰਹੀ ਹੈ।



ਹੁਣ 'ਐਨੀਮਲ' ਨੇ ਕੈਨੇਡਾ ਅਤੇ ਆਸਟ੍ਰੇਲੀਆ 'ਚ ਸ਼ਾਹਰੁਖ ਖਾਨ ਦੀ ਬਲਾਕਬਸਟਰ ਫਿਲਮ 'ਪਠਾਨ' ਨੂੰ ਪਿੱਛੇ ਛੱਡ ਦਿੱਤਾ ਹੈ।



ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ 'ਐਨੀਮਲ' ਦੁਨੀਆ 'ਚ ਧਮਾਲ ਮਚਾ ਰਹੀ ਹੈ। ਇਹ ਫਿਲਮ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ।



ਹੁਣ 'ਐਨੀਮਲ' ਨੇ ਆਸਟ੍ਰੇਲੀਆ ਵਿਚ 4.75 ਮਿਲੀਅਨ ਡਾਲਰ ਅਤੇ ਕੈਨੇਡਾ ਵਿਚ 6.14 ਮਿਲੀਅਨ ਡਾਲਰ ਕਮਾ ਲਏ ਹਨ।



ਇਸ ਨਾਲ ਇਹ ਫਿਲਮ ਹੁਣ ਵਿਦੇਸ਼ਾਂ 'ਚ ਰਿਲੀਜ਼ ਹੋਣ ਵਾਲੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਬਣ ਗਈ ਹੈ।



ਦਿਲਚਸਪ ਗੱਲ ਇਹ ਹੈ ਕਿ 'ਐਨੀਮਲ'' ਨੇ ਸ਼ਾਹਰੁਖ ਖਾਨ ਦੀ ਜਨਵਰੀ 'ਚ ਰਿਲੀਜ਼ 'ਪਠਾਨ' ਨੂੰ ਪਛਾੜ ਦਿੱਤਾ ਹੈ।



'ਪਠਾਨ' ਨੇ ਆਸਟ੍ਰੇਲੀਆ 'ਚ 4.72 ਮਿਲੀਅਨ ਡਾਲਰ ਅਤੇ ਕੈਨੇਡਾ 'ਚ 6.05 ਮਿਲੀਅਨ ਡਾਲਰ ਦੀ ਕਮਾਈ ਕੀਤੀ ਸੀ।



ਅਜਿਹੇ 'ਚ 'ਐਨੀਮਲ' ਵਿਦੇਸ਼ੀ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਕਲੈਕਸ਼ਨ ਕਰਨ ਵਾਲੀ ਫਿਲਮ ਬਣ ਗਈ ਹੈ।



ਰਣਬੀਰ ਕਪੂਰ ਅਤੇ ਬੌਬੀ ਦਿਓਲ ਸਟਾਰਰ ਐਕਸ਼ਨ-ਪੈਕ ਡਰਾਮਾ ਨੇ ਵੀ ਆਪਣੀ ਰਿਲੀਜ਼ ਦੇ ਸਿਰਫ 16 ਦਿਨਾਂ ਦੇ ਅੰਦਰ ਦੁਨੀਆ ਭਰ ਵਿੱਚ 817.36 ਕਰੋੜ ਰੁਪਏ ਦੀ ਕਮਾਈ ਕਰਕੇ ਗਲੋਬਲ ਬਾਕਸ ਆਫਿਸ 'ਤੇ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ।