ਪ੍ਰਸ਼ੰਸਕ ਸੁਪਰਸਟਾਰ ਸ਼ਾਹਰੁਖ ਖਾਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਡੰਕੀ' ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਅਗਲੇ ਕੁਝ ਦਿਨਾਂ 'ਚ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਫਿਲਮ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਨਾਲ ਜੁੜੀ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ, ਜੋ ਕਿ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਪਾਸ ਕਰ ਦਿੱਤਾ ਹੈ। ਟ੍ਰੇਡ ਐਨਾਲਿਸਟ ਗਿਰੀਸ਼ ਜੌਹਰ ਦੇ ਮੁਤਾਬਕ, ਸ਼ਾਹਰੁਖ ਖਾਨ ਦੀ 'ਡੰਕੀ' ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ U/A ਸਰਟੀਫਿਕੇਟ ਨਾਲ ਪਾਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਿਲਮ ਦਾ ਰਨਟਾਈਮ ਵੀ ਸਾਹਮਣੇ ਆਇਆ ਹੈ। 'ਡੰਕੀ' ਦਾ ਰਨਟਾਈਮ 2 ਘੰਟੇ 41 ਮਿੰਟ ਹੋਵੇਗਾ। ਦੱਸਣਯੋਗ ਹੈ ਕਿ 'ਡੰਕੀ' ਦੀ ਐਡਵਾਂਸ ਬੁਕਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਰਮਾਤਾਵਾਂ ਨੇ ਫਿਲਮ ਨੂੰ ਸਰਟੀਫਿਕੇਸ਼ਨ ਲਈ CBFC ਬੋਰਡ ਨੂੰ ਭੇਜ ਦਿੱਤਾ ਸੀ। ਦਿਲਚਸਪ ਗੱਲ ਇਹ ਹੈ ਕਿ ਸਾਊਥ ਦੇ ਸੁਪਰਸਟਾਰ ਪ੍ਰਭਾਸ ਦੀ 'ਸਲਾਰ' ਸ਼ਾਹਰੁਖ ਖਾਨ ਦੀ 'ਡੰਕੀ' ਨਾਲ ਟਕਰਾਏਗੀ। ਦੋਵੇਂ ਫਿਲਮਾਂ 21 ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਇੱਕੋ ਸਮੇਂ ਰਿਲੀਜ਼ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਸੀ ਕਿ 'ਸਲਾਰ' ਦੇ ਨਿਰਮਾਤਾ ਫਿਲਮ ਦੀ ਰਿਲੀਜ਼ ਡੇਟ ਟਾਲ ਸਕਦੇ ਹਨ, ਪਰ ਅਜਿਹਾ ਨਹੀਂ ਹੋਇਆ। ਹੁਣ ਦੇਖਣਾ ਹੋਵੇਗਾ ਕਿ ਕਿਹੜੀ ਫਿਲਮ ਬਾਕਸ ਆਫਿਸ 'ਤੇ ਸਫਲ ਸਾਬਤ ਹੁੰਦੀ ਹੈ। ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਦੋਵਾਂ ਦੀ ਇਹ ਪਹਿਲੀ ਫਿਲਮ ਹੈ।