ਬਾਲੀਵੁੱਡ ਦੀ ਸਭ ਤੋਂ ਟੈਲੇਂਟਡ ਤੇ ਖੂਬਸੂਰਤ ਅਭਿਨੇਤਰੀ ਐਸ਼ਵਰਿਆ ਰਾਏ ਇੰਨੀਂ ਦਿਨੀਂ ਖੂਬ ਸੁਰਖੀਆਂ ;ਚ ਬਣੀ ਹੋਈ ਹੈ। ਦਰਅਸਲ, ਐਸ਼ਵਰਿਆ ਦਾ ਆਪਣੇ ਸਹੁਰੇ ਪਰਿਵਾਰ ਤੇ ਪਤੀ ਨਾਲ ਝਗੜਾ ਚੱਲ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਅਮਿਤਾਭ ਦੀ ਧੀ ਸ਼ਵੇਤਾ ਆਪਣਾ ਘਰ ਛੱਡ ਆਪਣੇ ਮਾਪਿਆਂ ਯਾਨਿ ਅਮਿਤਾਭ ਤੇ ਜਯਾ ਕੋਲ ਰਹਿਣ ਆਈ ਹੈ, ਉਦੋਂ ਤੋਂ ਹੀ ਐਸ਼ ਦੇ ਆਪਣੇ ਸਹੁਰੇ ਪਰਿਵਾਰ ਨਾਲ ਰਿਸ਼ਤੇ ਹੋਰ ਵਿਗੜ ਗਏ ਹਨ। ਹੁਣ ਇਹ ਪ੍ਰੋਬਲਮ ਇੰਨੀਂ ਜ਼ਿਆਦਾ ਵਧ ਗਈ ਹੈ ਕਿ ਐਸ਼ ਤੇ ਅਭਿਸ਼ੇਕ ਦਾ ਤਲਾਕ ਹੋਣ ਵਾਲਾ ਹੈ। ਇਸ ਗੱਲ ਨੂੰ ਬੱਚਨ ਪਰਿਵਾਰ ਦੇ ਹੀ ਇੱਕ ਕਰੀਬੀ ਸੂਤਰ ਨੇ ਕਨਫਰਮ ਕੀਤਾ ਹੈ। ਇਹੀ ਨਹੀਂ ਇਸ ਝਗੜੇ ਦੇ ਕਾਰਨ ਹੀ ਐਸ਼ਵਰਿਆ ਰਾਏ ਨੇ ਬੱਚਨ ਹਾਊਸ ਛੱਡ ਦਿੱਤਾ ਹੈ ਅਤੇ ਆਪਣੀ ਮਾਂ ਦੇ ਘਰ ਰਹਿ ਰਹੀ ਹੈ। ਇਸ ਸੂਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਜੇ ਐਸ਼ ਅਪਣੇ ਸਹੁਰੇ ਘਰ ਆਉਂਦੀ ਵੀ ਹੈ ਤਾਂ ਸਹੁਰੇ ਘਰ ਐਸ਼ ਨੂੰ ਬਿਲਕੁਲ ਅਲੱਗ ਹਿੱਸਾ ਦਿੱਤਾ ਗਿਆ ਹੈ। ਇਹੀ ਨਹੀਂ ਉਸ ਦੀ ਐਂਟਰੀ ਵੀ ਹੋਰ ਗੇਟ ਤੋਂ ਹੁੰਦੀ ਹੈ, ਤਾਂ ਕਿ ਉਸ ਦਾ ਸਾਹਮਣੇ ਆਪਣੇ ਸਹੁਰਿਆਂ ਖਾਸ ਕਰਕੇ ਸੱਸ ਜਯਾ ਬੱਚਨ ਨਾਲ ਨਾ ਹੋ ਸਕੇ। ਘਰ ਦੇ ਇਸ ਹਿੱਸੇ 'ਚ ਐਸ਼ ਆਪਣੇ ਪਤੀ ਅਭਿਸ਼ੇਕ ਤੇ ਧੀ ਆਰਾਧਿਆ ਦੇ ਨਾਲ ਰਹਿੰਦੀ ਹੈ। ਰਿਪੋਰਟਾਂ ਦੇ ਮੁਤਾਬਕ ਐਸ਼ ਦਾ ਬੱਚਨ ਪਰਿਵਾਰ ਨਾਲ ਕਲੇਸ਼ ਜਯਾ ਕਰਕੇ ਸ਼ੁਰੂ ਹੋਇਆ। ਬੱਚਨ ਪਰਿਵਾਰ ਦੇ ਇਸ ਕਰੀਬੀ ਸੂਤਰ ਨੇ ਇਹ ਵੀ ਦੱਸਿਆ ਕਿ ਜਯਾ ਬੱਚਨ ਐਸ਼ ਨੂੰ ਆਪਣੀ ਨੂੰਹ ਨਹੀਂ ਮੰਨਦੀ। ਇਹੀ ਨਹੀਂ ਐਸ਼ ਤੇ ਜਯਾ ਵਿਚਾਲੇ ਕਈ ਸਾਲਾਂ ਤੋਂ ਕੋਈ ਗੱਲਬਾਤ ਵੀ ਨਹੀਂ ਹੋਈ ਹੈ। ਕਿਹਾ ਜਾਂਦਾ ਹੈ ਕਿ ਸੱਸ ਤੇ ਨੂੰਹ ਵਿਚਾਲੇ ਇਹ ਝਗੜਾ ਖਤਮ ਹੋ ਸਕਦਾ ਸੀ, ਪਰ ਅਮਿਤਾਭ ਤੇ ਜਯਾ ਦੀ ਧੀ ਸ਼ਵੇਤਾ ਨੰਦਾ ਨੇ ਇਸ ਝਗੜੇ 'ਚ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ। ਰਿਪੋਰਟਾਂ 'ਚ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬੱਚਨ ਪਰਿਵਾਰ ਦਾ ਇੱਕ ਅਸੂਲ ਹੈ ਕਿ ਪਤੀ ਪਤਨੀ ਵਿਚਾਲੇ ਝਗੜਾ ਹੋ ਸਕਦਾ ਹੈ। ਉਹ ਅਲੱਗ ਵੀ ਰਹਿ ਸਕਦੇ ਹਨ, ਪਰ ਉਨ੍ਹਾਂ ਦੇ ਖਾਨਦਾਨ 'ਚ ਤਲਾਕ ਲੈਣ ਦਾ ਰਿਵਾਜ਼ ਨਹੀਂ ਹੈ। ਹੁਣ ਇਸ ਸਭ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਐਸ਼ ਤੇ ਅਭਿਸ਼ੇਕ ਦਾ ਤਲਾਕ ਨਹੀਂ ਹੋਵੇਗਾ।