ਦੇਵ ਖਰੌੜ ਪੰਜਾਬੀ ਇੰਡਸਟਰੀ ਦੇ ਟੌਪ ਐਕਟਰ ਹਨ। ਦੇਵ ਅਕਸਰ ਹੀ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਪਰ ਹੁਣ ਐਕਟਰ ਨੂੰ ਲੈਕੇ ਅਜਿਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਆ ਗਏ ਹਨ। ਦਰਅਸਲ, ਦੇਵ ਖਰੌੜ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਵੱਡੀ ਅਨਾਊਂਸਮੈਂਟ, ਦੇਵ ਖਰੌੜ ਤੇ ਮਨਦੀਪ ਬੇਨੀਪਾਲ। ਇਸ ਪੋਸਟ ਨੂੰ ਕੈਪਸ਼ਨ ਦਿੰਦਿਆਂ ਖਰੌੜ ਨੇ ਲਿਿਖਿਆ, 'ਟਾਈਟਲ ਦਾ ਐਲਾਨ ਛੇਤੀ ਕਰਾਂਗੇ, ਪਰ ਇਸ ਫਿਲਮ ਦਾ ਤੁਹਾਨੂੰ ਸਭ ਨੂੰ ਇੰਤਜ਼ਾਰ ਹੈ।' ਇਸ ਤੋਂ ਬਾਅਦ ਹੀ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਕੋਈ ਹੋਰ ਫਿਲਮ ਨਹੀਂ, ਬਲਕਿ 'ਗਾਂਧੀ 3' ਹੀ ਹੈ। ਦੇਵ ਖਰੌੜ ਨੇ ਭਾਵੇਂ ਫਿਲਮ ਦੇ ਟਾਈਟਲ ਦਾ ਐਲਾਨ ਨਹੀਂ ਕੀਤਾ, ਪਰ ਉਨ੍ਹਾਂ ਦੀ ਪੋਸਟ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ ਇਹ ਫਿਲਮ ਕੋਈ ਹੋਰ ਨਹੀਂ, ਬਲਕਿ 'ਰੁਪਿੰਦਰ ਗਾਂਧੀ 3' ਹੀ ਹੈ। ਕਿਉਂਕਿ 2021 'ਚ ਐਕਟਰ ਨੇ 'ਗਾਂਧੀ 3' ਦਾ ਪੋਸਟਰ ਸਾਂਝਾ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਫਿਲਮ 9 ਸਤੰਬਰ 2022 ਨੂੰ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਇਹ ਫਿਲਮ ਠੰਢੇ ਬਸਤੇ 'ਚ ਪੈ ਗਈ ਅਤੇ ਇਸ ਸਾਲ ਰਿਲੀਜ਼ ਨਹੀਂ ਹੋਈ। ਹੁਣ ਖਰੌੜ ਨੇ ਇਹ ਦੱਸਿਆ ਕਿ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ। ਜਿਸ ਨੂੰ ਮਨਦੀਪ ਬੇਨੀਪਾਲ ਡਾਇਰੈਕਟ ਕਰ ਰਹੇ ਹਨ।