ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਇਹ ਦੋਵੇਂ ਹੀ ਉਹ ਨਾਮ ਹਨ, ਜਿਨ੍ਹਾਂ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ। ਸਰਗੁਣ ਮਹਿਤਾ ਐਕਟਿੰਗ ਦੀ ਦੁਨੀਆ ਦੀ ਰਾਣੀ ਹੈ, ਜਦਕਿ ਨਿਮਰਤ ਗਾਇਕੀ ਦੀ। ਦੋਵੇਂ ਹੀ ਆਪੋ ਆਪਣੇ ਖੇਤਰ ਵਿੱਚ ਉਸਤਾਦ ਹਨ। ਇੱਕ ਸਮਾਂ ਸੀ, ਜਦੋਂ ਸਰਗੁਣ ਤੇ ਨਿਮਰਤ ਦੀ ਦੋਸਤੀ ਬੜੀ ਚਰਚਾ 'ਚ ਰਹਿੰਦੀ ਸੀ। ਦੋਵਾਂ ਨੂੰ ਅਕਸਰ ਹੀ ਇੱਕ ਦੂਜੇ ਨਾਲ ਦੇਖਿਆ ਜਾਂਦਾ ਸੀ। ਇੱਥੋਂ ਤੱਕ ਕਿ ਦੋਵੇਂ ਇੱਕ ਦੂਜੇ ਦੀਆਂ ਪੋਸਟਾਂ 'ਤੇ ਕਮੈਂਟ ਵੀ ਕਰਦੀਆਂ ਸੀ। ਪਰ ਹੁਣ ਦੋਵਾਂ ਨੂੰ ਲੈਕੇ ਚੰਗੀਆਂ ਖਬਰਾਂ ਨਹੀਂ ਆ ਰਹੀ ਹੈ। ਖਬਰ ਮਿਲੀ ਹੈ ਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਵਿਚਾਲੇ ਸਭ ਠੀਕ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਰਦੀਆਂ ਸੀ, ਪਰ ਹੁਣ ਦੋਵਾਂ ਨੇ ਹੀ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਨਿਮਰਤ ਖਹਿਰਾ ਦਾ ਇੰਸਟਾਗ੍ਰਾਮ ਅਕਾਊਂਟ ਦੇਖਣ 'ਤੇ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਜਿੰਨੇ ਲੋਕਾਂ ਨੂੰ ਫਾਲੋ ਕਰਦੀ ਸੀ, ਹੁਣ ਉਸ ਨੇ ਸਾਰਿਆਂ ਨੂੰ ਅਨਫਾਲੋ ਕਰ ਦਿੱਤਾ ਹੈ। ਉਹ ਕਿਸੇ ਨੂੰ ਵੀ ਫਾਲੋ ਨਹੀਂ ਕਰ ਰਹੀ ਹੈ। ਦੂਜੇ ਪਾਸੇ ਸਰਗੁਣ ਮਹਿਤਾ ਨੇ ਨਿਮਰਤ ਖਹਿਰਾ ਨੂੰ ਅਨਫਾਲੋ ਕੀਤਾ ਹੈ। ਜਦੋਂ ਅਸੀਂ ਸਰਗੁਣ ਦੀ ਫਾਲੋਇੰਗ ਲਿਸਟ 'ਚ ਦੇਖਿਆ ਤਾਂ ਉਸ ਦੀ ਲਿਸਟ 'ਚ ਕਿਤੇ ਵੀ ਨਿਮਰਤ ਦਾ ਅਕਾਊਂਟ ਨਹੀਂ ਸੀ। ਦੱਸ ਦਈਏ ਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਸੀ। ਦੋਵੇਂ ਇੱਕ ਦੂਜੇ ਨਾਲ ਫੋਨ 'ਤੇ ਵੀ ਕਈ ਕਈ ਘੰਟੇ ਗੱਲਾਂ ਕਰਦੀਆਂ ਸੀ। ਹੁਣ ਅਜਿਹਾ ਕੀ ਹੋਇਆ ਕਿ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਕੀਤਾ। ਇਸ ਦਾ ਪਤਾ ਤਾਂ ਆਉਣ ਵਾਲੇ ਟਾਈਮ 'ਚ ਹੀ ਲੱਗੇਗਾ।