ਹਾਲ ਹੀ 'ਚ ਸੰਨੀ ਦਿਓਲ ਨੂੰ ਡਿੰਪਲ ਕਪਾੜੀਆ ਨਾਲ ਦੇਖਿਆ ਗਿਆ ਸੀ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੋਵਾਂ ਨੂੰ ਮੁੰਬਈ ਦੇ ਇਕ ਆਈ ਕਲੀਨਿਕ ਤੋਂ ਬਾਹਰ ਆਉਂਦੇ ਦੇਖਿਆ ਗਿਆ। ਹਾਲਾਂਕਿ ਦੋਵੇਂ ਇਕੱਠੇ ਨਹੀਂ ਸਗੋਂ ਵੱਖ-ਵੱਖ ਨਿਕਲੇ ਅਤੇ ਆਪੋ-ਆਪਣੀਆਂ ਕਾਰਾਂ 'ਚ ਉਥੋਂ ਚਲੇ ਗਏ। ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਸੰਨੀ ਦਿਓਲ ਅਤੇ ਡਿੰਪਲ ਕਪਾੜੀਆ ਛੁੱਟੀਆਂ ਮਨਾਉਣ ਲੰਡਨ ਗਏ ਸਨ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵਾਂ ਨੂੰ ਲੰਡਨ ਦੇ ਇੱਕ ਬੱਸ ਸਟੈਂਡ 'ਤੇ ਹੱਥ ਫੜੇ ਦੇਖਿਆ ਗਿਆ। ਸੰਨੀ ਦਿਓਲ ਅਤੇ ਡਿੰਪਲ ਕਪਾੜੀਆ ਅੱਜ ਵੀ ਇੱਕ ਖਾਸ ਬੌਂਡਿੰਗ ਸ਼ੇਅਰ ਕਰਦੇ ਹਨ। ਦੋਵਾਂ ਨੇ 'ਨਰਸਿਮਹਾ', 'ਗੁਨਾਹ', 'ਅਰਜੁਨ', 'ਮੰਜ਼ਿਲ ਮੰਜ਼ਿਲ' ਅਤੇ 'ਆਗ ਕਾ ਗੋਲਾ' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਇਨ੍ਹਾਂ ਫਿਲਮਾਂ 'ਚ ਦੋਵਾਂ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਡਿੰਪਲ ਕਪਾਡੀਆ ਅਤੇ ਸੰਨੀ ਦਿਓਲ ਦੇ ਅਫੇਅਰ ਦੀ ਖਬਰ ਇੰਡਸਟਰੀ 'ਚ ਅੱਗ ਵਾਂਗ ਫੈਲ ਗਈ ਸੀ। ਹਾਲਾਂਕਿ ਇਹ ਦੋਵੇਂ ਪਹਿਲਾਂ ਹੀ ਵਿਆਹੇ ਹੋਏ ਸਨ ਅਤੇ ਉਨ੍ਹਾਂ ਨੇ ਪਰਿਵਾਰ ਨਾ ਟੁੱਟਣ ਦੀ ਖਾਤਰ ਇਕ ਦੂਜੇ ਨਾਲ ਵਿਆਹ ਨਹੀਂ ਕਰਵਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਡਿੰਪਲ ਦੀਆਂ ਦੋਵੇਂ ਬੇਟੀਆਂ ਟਵਿੰਕਲ ਅਤੇ ਰਿੰਕੀ ਖੰਨਾ ਸੰਨੀ ਦਿਓਲ ਨੂੰ 'ਛੋਟੇ ਪਾਪਾ' ਕਹਿ ਕੇ ਬੁਲਾਉਂਦੀਆਂ ਸਨ।