ਤੂੰ ਹੋਵੇਂ ਮੈਂ ਹੋਵਾਂ (10 ਫਰਵਰੀ 2023): ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ ਲੰਬੇ ਸਮੇਂ ਬਾਅਦ ਪਰਦੇ 'ਤੇ ਨਜ਼ਰ ਆਈ ਸੀ। ਪਰ 2023 'ਚ ਇਸ ਜੋੜੀ ਦਾ ਜਾਦੂ ਦਰਸ਼ਕਾਂ ਦੇ ਦਿਲਾਂ 'ਤੇ ਨਹੀਂ ਚੱਲ ਸਕਿਆ ਅਤੇ ਲੋਕਾਂ ਨੇ ਇਸ ਫਿਲਮ ਨੂੰ ਮੁੱਢੋਂ ਨਕਾਰ ਦਿੱਤਾ। ਇਹ ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ, ਪਰ ਸਿਰਫ 13 ਲੱਖ ਦੀ ਕਮਾਈ ਹੀ ਕਰ ਸਕੀ। ਬਾਕਸ ਆਫਿਸ 'ਤੇ ਇਸ ਫਿਲਮ ਨੂੰ ਡਿਜ਼ਾਸਟਰ ਜੀ ਵਾਈਫ ਜੀ (24 ਫਰਵਰੀ 2023): ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਅਨੀਤਾ ਦੇਵਗਨ ਤੇ ਨਿਸ਼ਾ ਬਾਨੋ ਸਟਾਰਰ ਫਿਲਮ ਦੀ ਸਟੋਰੀ ਤਾਂ ਕਾਫੀ ਦਿਲਚਸਪ ਸੀ, 1 ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ 54 ਲੱਖ ਦੀ ਕਮਾਈ 'ਚ ਸਿਮਟ ਗਈ। ਬਾਕਸ ਆਫਿਸ ਨਤੀਜਾ: ਡਿਜ਼ਾਸਟਰ ਮਿੱਤਰਾਂ ਦਾ ਨਾਂ ਚੱਲਦਾ (8 ਮਾਰਚ): ਫਿਲਮ 'ਚ ਗਿੱਪੀ ਗਰੇਵਾਲ ਤੇ ਤਾਨੀਆ ਅਹਿਮ ਭੂਮਿਕਾਵਾਂ 'ਚ ਸਨ, ਪਰ ਇਹ ਫਿਲਮ ਬਾਕਸ ਆਫਿਸ 'ਤੇ ਡਿਜ਼ਾਸਟਰ ਸਾਬਿਤ ਹੋਈ। 1 ਕਰੋੜ ਦੇ ਬਜਟ 'ਚ ਬਣੀ ਫਿਲਮ ਸਿਰਫ 88 ਲੱਖ ਦੀ ਕਮਾਈ ਕਰ ਸਕੀ। ਉਡੀਕਾਂ ਤੇਰੀਆਂ (14 ਅਪੈ੍ਰਲ): ਫਿਲਮ ਨੇ ਬਾਕਸ ਆਫਿਸ 'ਤੇ ਸ਼ਰਮਨਾਕ ਕਮਾਈ ਕੀਤੀ ਸੀ। 1 ਕਰੋੜ ਦੇ ਬਜਟ 'ਚ ਬਣੀ ਫਿਲਮ ਦੀ ਗੇਮ ਮਹਿਜ਼ 8 ਲੱਖ 'ਤੇ ਹੀ ਓਵਰ ਹੋ ਗਈ ਸੀ। ਇਸ ਫਿਲਮ 'ਚ ਜਸਵਿੰਦਰ ਭੱਲਾ, ਅਮਰ ਨੂਰੀ ਤੇ ਉਪਾਸਨਾ ਸਿੰਘ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ। ਯਾਰਾਂ ਦਾ ਰੁਤਬਾ (14 ਅਪ੍ਰੈਲ) ਦੇਵ ਖਰੌੜ, ਰਾਹੁਲ ਦੇਵ ਤੇ ਪ੍ਰਿੰਸ ਕੰਵਲਜੀਤ ਸਿੰਘ ਵਰਗੇ ਦਿੱਗਜ ਸਟਾਰਜ਼ ਵੀ ਇਸ ਮੂਵੀ ਨੂੰ ਮਹਾਫਲੌਪ ਹੋਣ ਤੋਂ ਬਚਾ ਨਹੀਂ ਸਕੇ ਸੀ। 1 ਕਰੋੜ ਦੇ ਬਜਟ 'ਚ ਬਣੀ ਫਿਲਮ ਸਿਰਫ 25 ਲੱਖ ਦੀ ਕਮਾਈ ਕਰ ਪਾਈ ਸੀ। ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ (14 ਜੁਲਾਈ): ਸਿੰਮੀ ਚਾਹਲ ਤੇ ਹਰੀਸ਼ ਵਰਮਾ ਦੀ ਇਸ ਫਿਲਮ ਦੀ ਕਹਾਣੀ ਤਾਂ ਵਧੀਆ ਸੀ, ਪਰ ਇਹ ਫਿਲਮ ਬਾਕਸ ਆਫਿਸ 'ਤੇ ਵਧੀਆ ਪਰਫਾਰਮ ਨਹੀਂ ਕਰ ਪਾਈ ਸੀ। 1 ਕਰੋੜ ਦੇ ਬਜਟ 'ਚ ਬਣੀ ਫਿਲਮ ਮਹਿਜ਼ 82 ਲੱਖ ਦੀ ਕਮਾਈ 'ਤੇ ਹੀ ਸਿਮਟ ਗਈ ਸੀ।