ਬਹੁਤ ਮਸ਼ਹੂਰ ਸ਼ੋਅ 'ਫ੍ਰੈਂਡਜ਼' ਸਟਾਰ ਮੈਥਿਊ ਪੈਰੀ ਦੀ ਅਕਤੂਬਰ ਵਿੱਚ ਮੌਤ ਹੋਈ ਸੀ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਪੂਰੀ ਦੁਨੀਆ ਹਾਲੇ ਤੱਕ ਸਦਮੇ 'ਚ ਹੈ।



ਹੁਣ ਅਦਾਕਾਰ ਦੀ ਮੌਤ ਦਾ ਕਾਰਨ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ।



ਅਸਲ 'ਚ ਮੈਥਿਊ ਦੀ ਮੌਤ ਦਾ ਅਸਲ ਕਾਰਨ ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਹੈ।



ਸ਼ੁੱਕਰਵਾਰ ਨੂੰ ਜਾਰੀ ਕੀਤੀ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਦੋਸਤ ਸਟਾਰ ਮੈਥਿਊ ਪੈਰੀ ਦੀ ਮੌਤ ਸ਼ਕਤੀਸ਼ਾਲੀ ਕੇਟਾਮਾਈਨ ਦੀ ਓਵਰਡੋਜ਼ ਕਾਰਨ ਹੋਈ।



ਤੁਹਾਨੂੰ ਦੱਸ ਦਈਏ ਕਿ ਮੈਥਿਊ ਪੈਰੀ ਅਕਤੂਬਰ ਵਿੱਚ ਆਪਣੇ ਘਰ ਦੇ ਸਵੀਮਿੰਗ ਪੂਲ ਵਿੱਚ ਬੇਹੋਸ਼ ਪਾਏ ਗਏ ਸਨ।



ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।



ਉੱਧਰ, ਲੌਸ ਏਂਜਲਸ ਕਾਊਂਟੀ ਮੈਡੀਕਲ ਐਗਜ਼ਾਮਿਨਰ ਦੀ ਰਿਪੋਰਟ 54 ਸਾਲਾ ਪੈਰੀ ਦੀ ਮੌਤ ਦੇ ਲਗਭਗ ਸੱਤ ਹਫਤਿਆਂ ਬਾਅਦ ਆਈ ਹੈ।



ਰਿਪੋਰਟ 'ਚ ਕਿਹਾ ਗਿਆ ਹੈ ਕਿ ਟੈਕਸੀਕੋਲੋਜੀ ਟੈਸਟ 'ਚ ਪੈਰੀ ਦੀ ਬੌਡੀ 'ਚ ਹੈਲੁਸੀਨੋਜੈਨਿਕ ਪ੍ਰੋਪਰਟੀਜ਼ ਦੇ ਨਾਲ ਇੱਕ ਸ਼ੌਰਟ ਐਕਟਿੰਗ ਅਨੈਸਥੈਟਿਕ ਕੈਟਾਮਾਈਨ ਹਾਈ ਲੈਵਲ 'ਤੇ ਪਾਇਆ ਗਿਆ,



ਜੋ ਆਮ ਤੌਰ 'ਤੇ ਮੌਨੀਟਰ ਕੀਤੇ ਗਏ ਸਰਜੀਕਲ ਕੇਅਰ 'ਚ ਇਸਤੇਮਾਲ ਕੀਤੇ ਜਾਣ ਵਾਲੇ ਸਾਧਾਰਨ ਐਨਸਥੀਸੀਆ ਨਾਲ ਜੁੜਿਆ ਹੁੰਦਾ ਹੈ।



ਇਸ ਨੇ ਐਕਟਰ ਦੀ ਦਿਲ ਦੀ ਧੜਕਣ ਨੂੰ ਵਧਾ ਦਿੱਤਾ ਸੀ ਅਤੇ ਉਹ ਬੇਹੋਸ਼ ਹੋ ਗਏ ਸੀ। ਇਸ ਤੋਂ ਬਾਅਦ ਉਹ ਪਾਣੀ 'ਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।