Yuvraj Hans-Mansi Sharma Reveal New Born Daughter Name: ਪੰਜਾਬੀ ਗਾਇਕ ਯੁਵਰਾਜ ਹੰਸ ਅਤੇ ਟੀਵੀ ਅਦਾਕਾਰਾ ਮਾਨਸੀ ਸ਼ਰਮਾ ਦੇ ਘਰ ਖੁਸ਼ੀਆਂ ਦਾ ਮਾਹੌਲ ਬਣੀਆ ਹੋਇਆ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ ਹਾਲ ਹੀ ਵਿੱਚ ਛੋਟੀ ਬੱਚੀ ਨੂੰ ਜਨਮ ਦਿੱਤਾ ਹੈ। ਪਰਿਵਾਰ ਵੱਲੋਂ ਆਪਣੀ ਧੀ ਦਾ ਧੂਮਧਾਮ ਨਾਲ ਸਵਾਗਤ ਕੀਤਾ ਗਿਆ। ਯੁਵਰਾਜ ਹੰਸ ਵੱਲੋਂ ਇੱਕ ਵੀਡੀਓ ਸ਼ੇਅਰ ਕਰ ਆਪਣੇ ਘਰ ਧੀ ਦੇ ਜਨਮ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ। ਜਿਸ ਉੱਪਰ ਫੈਨਜ਼ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਵੀ ਵਧਾਈ ਦਿੱਤੀ ਗਈ। ਹੁਣ ਮਾਨਸੀ ਅਤੇ ਯੁਵਰਾਜ ਵੱਲੋਂ ਆਪਣੀ ਨਵਜੰਮੀ ਧੀ ਦਾ ਨਾਂਅ ਰਿਵੀਲ ਕੀਤਾ ਗਿਆ ਹੈ। ਦਰਅਸਲ, ਯੁਵਰਾਜ ਹੰਸ ਵੱਲੋਂ ਬੇਹੱਦ ਕਿਊਟ ਤਸਵੀਰ ਸ਼ੇਅਰ ਕਰ ਨਾਂਅ ਦੱਸਿਆ ਗਿਆ ਹੈ। ਯੁਵਰਾਜ ਹੰਸ ਵੱਲੋਂ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਇਸਦਾ ਨਾਂਅ ਮਿਜ਼ਰਬ ਯੁਵਰਾਜ ਹੰਸ (Mizrab Yuvraaj Hans) ਹੈ। ਗਾਇਕ ਵੱਲੋਂ ਸ਼ੇਅਰ ਕੀਤੀ ਤਸਵੀਰ ਵਿੱਚ ਉਨ੍ਹਾਂ ਦੀ ਨਵਜੰਮੀ ਧੀ ਦਾ ਕਿਊਟ ਪੈਰ ਅਤੇ ਯੁਵਰਾਜ ਹੰਸ ਦਾ ਹੱਥ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਮਿਜ਼ਰਬ ਯੁਵਰਾਜ ਹੰਸ ਦਾ ਜਨਮ 16 ਸਤੰਬਰ ਨੂੰ ਹੋਇਆ। ਕਲਾਕਾਰ ਵੱਲੋਂ ਆਪਣੇ ਪੁੱਤਰ ਰਿਦਾਨ ਦਾ ਵੀਡੀਓ ਸ਼ੇਅਰ ਕਰ ਇਸਦੀ ਜਾਣਕਾਰੀ ਦਿੱਤੀ ਗਈ ਸੀ। ਯੁਵਰਾਜ ਹੰਸ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ। ਫਿਲਹਾਲ ਯੁਵਰਾਜ ਅਤੇ ਮਾਨਸੀ ਸ਼ਰਮਾ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ।