Rahul Dravid On KL Rahul: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 26 ਦਸੰਬਰ ਤੋਂ ਸੈਂਚੁਰੀਅਨ 'ਚ ਖੇਡਿਆ ਜਾਵੇਗਾ। ਪਹਿਲੇ ਟੈਸਟ 'ਚ ਕੀ ਹੋਵੇਗਾ ਟੀਮ ਇੰਡੀਆ ਦਾ ਪਲੇਇੰਗ ਇਲੈਵਨ? ਭਾਰਤੀ ਪਲੇਇੰਗ ਇਲੈਵਨ ਨੂੰ ਲੈ ਕੇ ਲਗਾਤਾਰ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਖਾਸ ਤੌਰ 'ਤੇ ਵਿਕਟਕੀਪਰ ਵਜੋਂ ਪਲੇਇੰਗ ਇਲੈਵਨ 'ਚ ਕਿਸ ਖਿਡਾਰੀ ਨੂੰ ਮੌਕਾ ਮਿਲੇਗਾ? ਵਿਕਟਕੀਪਰ ਵਜੋਂ ਕੇਐੱਲ ਰਾਹੁਲ ਤੋਂ ਇਲਾਵਾ ਕੇਐੱਸ ਭਰਤ ਦਾਅਵੇਦਾਰ ਹਨ। ਪਰ ਇਸ ਦੌਰਾਨ, ਭਾਰਤੀ ਕੋਚ ਰਾਹੁਲ ਦ੍ਰਾਵਿੜ ਨੇ ਆਪਣੇ ਇਸ਼ਾਰਿਆਂ ਵਿੱਚ ਸਪੱਸ਼ਟ ਕੀਤਾ ਕਿ ਪਲੇਇੰਗ ਇਲੈਵਨ ਵਿੱਚ ਕੇਐਸ ਭਰਤ ਉੱਤੇ ਕੇਐਲ ਰਾਹੁਲ ਨੂੰ ਪਹਿਲੇ ਟੈਸਟ ਮੈਚ ਲਈ ਤਰਜੀਹ ਦਿੱਤੀ ਜਾਵੇਗੀ। ਭਾਰਤੀ ਕੋਚ ਰਾਹੁਲ ਦ੍ਰਾਵਿੜ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕੇਐੱਲ ਰਾਹੁਲ ਨੂੰ ਟੈਸਟ ਫਾਰਮੈਟ 'ਚ ਆਪਣੀ ਵਿਕਟਕੀਪਿੰਗ ਨੂੰ ਲੈ ਕੇ ਭਰੋਸਾ ਹੈ। ਉਸ ਨੇ ਕਿਹਾ ਕਿ ਟੈਸਟ ਫਾਰਮੈਟ ਵਿੱਚ ਵਿਕਟਕੀਪਿੰਗ ਇੱਕ ਮਜ਼ੇਦਾਰ ਚੁਣੌਤੀ ਹੈ। ਪਰ ਕੇਐਲ ਰਾਹੁਲ ਲਈ ਇਹ ਚੰਗਾ ਮੌਕਾ ਹੈ। ਕਿਉਂਕਿ ਈਸ਼ਾਨ ਕਿਸ਼ਨ ਸਾਡੀ ਟੀਮ ਦਾ ਹਿੱਸਾ ਨਹੀਂ ਹੈ, ਫਿਰ ਵੀ ਸਾਡੇ ਕੋਲ ਵਿਕਟਕੀਪਰ ਲਈ ਵਿਕਲਪ ਹਨ। ਕੇਐੱਲ ਰਾਹੁਲ ਆਪਣੀ ਵਿਕਟਕੀਪਿੰਗ ਨੂੰ ਲੈ ਕੇ ਆਤਮਵਿਸ਼ਵਾਸ ਨਾਲ ਭਰਪੂਰ ਹੈ। ਹਾਲਾਂਕਿ ਇਸ ਖਿਡਾਰੀ ਨੇ ਟੈਸਟ ਮੈਚਾਂ 'ਚ ਲਗਾਤਾਰ ਵਿਕਟਕੀਪਿੰਗ ਨਹੀਂ ਕੀਤੀ ਹੈ, ਪਰ 50 ਓਵਰਾਂ ਦੇ ਫਾਰਮੈਟ 'ਚ ਕਰਦੇ ਰਹੇ ਹਨ। ਰਾਹੁਲ ਦ੍ਰਵਿੜ ਨੇ ਕਿਹਾ ਕਿ ਕੇਐੱਲ ਰਾਹੁਲ ਪਿਛਲੇ 5-6 ਮਹੀਨਿਆਂ ਤੋਂ ਲਗਾਤਾਰ ਵਿਕਟਾਂ ਸੰਭਾਲ ਰਹੇ ਹਨ। ਪਰ ਦੱਖਣੀ ਅਫ਼ਰੀਕਾ ਵਿੱਚ ਸਪਿਨ ਦੇ ਮੁਕਾਬਲੇ ਗੇਂਦ ਪਿੱਚ ਉੱਪਰ ਪੈਣ ਤੋਂ ਬਾਅਦ ਤੇਜ਼ੀ ਨਾਲ ਸਫ਼ਰ ਕਰਦੀ ਹੈ। ਇਸ ਕਾਰਨ ਕੇਐੱਲ ਰਾਹੁਲ ਦਾ ਕੰਮ ਆਸਾਨ ਹੋ ਜਾਵੇਗਾ ਕਿਉਂਕਿ ਇੱਥੇ ਪਿੱਚ 'ਤੇ ਗੇਂਦ ਜ਼ਿਆਦਾ ਸਪਿਨ ਨਹੀਂ ਹੋਵੇਗੀ। ਸਾਡੇ ਲਈ ਕੇਐਲ ਰਾਹੁਲ ਵਰਗਾ ਵਿਕਲਪ ਹੋਣਾ ਬਹੁਤ ਵਧੀਆ ਹੈ, ਜੋ ਵਿਕਟਕੀਪਿੰਗ ਤੋਂ ਇਲਾਵਾ ਚੰਗੀ ਬੱਲੇਬਾਜ਼ੀ ਕਰਦਾ ਹੈ। ਹਾਲਾਂਕਿ ਰਾਹੁਲ ਦ੍ਰਵਿੜ ਦੇ ਇਸ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪਹਿਲੇ ਟੈਸਟ 'ਚ ਕੇਐੱਲ ਰਾਹੁਲ ਨੂੰ ਕੇਐੱਸ ਭਰਤ 'ਤੇ ਤਰਜੀਹ ਮਿਲੇਗੀ, ਜਿਸ ਦਾ ਮਤਲਬ ਕੇਐੱਲ ਭਰਤ ਨੂੰ ਬਾਹਰ ਬੈਠਣਾ ਪੈ ਸਕਦਾ ਹੈ।