ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸਦਾ ਇਹ ਅਵਤਾਰ ਵੇਖ ਲੋਕਾਂ ਦੇ ਹੋਸ਼ ਉੱਡ ਗਏ। ਦੇਸ਼ ਭਰ 'ਚ ਅੱਜ ਯਾਨੀ 24 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨਾ ਸਿਰਫ ਆਮ ਜਨਤਾ ਬਲਕਿ ਫਿਲਮੀ ਸਿਤਾਰਿਆਂ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਰਾਖੀ ਸਾਵੰਤ ਨੂੰ ਮੁੰਬਈ ਦੀਆਂ ਸੜਕਾਂ 'ਤੇ ਰਾਵਣ ਵਾਲੇ ਅਵਤਾਰ ਵਿੱਚ ਵੇਖਿਆ ਗਿਆ। ਇਸ ਦੌਰਾਨ ਡ੍ਰਾਮਾ ਕਵੀਨ ਰੱਜ ਕੇ ਮਸਤੀ ਕਰਦੀ ਹੋਏ ਨਜ਼ਰ ਆਈ। ਰਾਖੀ ਦੇ ਇਸ ਅਵਤਾਰ ਨੂੰ ਦੇਖ ਕੇ ਯੂਜ਼ਰਸ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਰਾਖੀ ਬਣੀ ਫਾਤਿਮਾ, ਫਾਤਿਮਾ ਬਣੀ ਰਾਵਣ, ਰਾਵਣ ਵਾਂਗ ਉਸ ਦੇ ਵੀ 10 ਚਿਹਰੇ ਹਨ। ਇੱਕ ਹੋਰ ਨੇ ਲਿਖਿਆ, ਅੱਜ ਉਹ ਆਪਣੇ ਅਸਲੀ ਰੂਪ ਵਿੱਚ ਆਈ ਹੈ। ਇਸ ਤੋਂ ਪਹਿਲਾਂ ਰਾਖੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਮੁਖਰਜੀ ਪਰਿਵਾਰ ਦੇ ਉੱਤਰੀ ਬੰਬਈ ਸਰਬਜਨਾਨ ਦੁਰਗਾ ਪੂਜਾ ਪੰਡਾਲ ਵਿੱਚ ਹਿੱਸਾ ਲਿਆ ਸੀ। ਇਸ ਦੌਰਾਨ ਰਾਖੀ ਸਾੜ੍ਹੀ ਵਿੱਚ ਨਜ਼ਰ ਆਈ। ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਰਾਖੀ ਦਾ ਆਪਣੇ ਪਤੀ ਆਦਿਲ ਖਾਨ ਦੇ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ।