ਰਕੁਲ ਪ੍ਰੀਤ ਸਿੰਘ ਇੱਕ ਤੇਲਗੂ, ਤਾਮਿਲ ਅਤੇ ਬਾਲੀਵੁੱਡ ਸਿਨੇਮਾ ਅਦਾਕਾਰਾ ਅਤੇ ਮਾਡਲ ਹੈ ਰਕੁਲ ਦੀ ਸਕੂਲੀ ਪੜ੍ਹਾਈ ਧੌਲਾ ਕੁਆਂ ਦੇ ਆਰਮੀ ਪਬਲਿਕ ਸਕੂਲ ਤੋਂ ਹੋਈ ਹੈ ਉਸਨੇ ਗ੍ਰੈਜੂਏਸ਼ਨ ਲਈ ਦਿੱਲੀ ਦੇ ਜੀਸਸ ਐਂਡ ਮੈਰੀ ਕਾਲਜ ਵਿੱਚ ਦਾਖਲਾ ਲਿਆ ਰਕੁਲ ਨੇ ਗ੍ਰੈਜੂਏਸ਼ਨ ਲਈ ਗਣਿਤ ਵਿਸ਼ੇ ਦੀ ਚੋਣ ਕੀਤੀ ਉਹ ਆਪਣੇ ਕਾਲਜ ਦੇ ਦਿਨਾਂ ਦੌਰਾਨ ਰਾਸ਼ਟਰੀ ਪੱਧਰ ਦੀ ਗੋਲਫ ਖਿਡਾਰਨ ਵੀ ਰਹੀ ਹੈ ਰਕੁਲ ਨੇ 18 ਸਾਲ ਦੀ ਉਮਰ 'ਚ ਬਤੌਰ ਮਾਡਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਉਸਨੇ 2009 ਦੀ ਫਿਲਮ Gilli ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਰਕੁਲ ਨੇ ਹਿੰਦੀ ਸਿਨੇਮਾ ਵਿੱਚ ਫਿਲਮ ਯਾਰੀਆਂ ਨਾਲ ਐਂਟਰੀ ਕੀਤੀ ਸੀ ਰਾਕੁਲ ਨੇ ਸਾਊਥ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਲਈ 2013 ਵਿੱਚ 61ਵਾਂ ਫਿਲਮਫੇਅਰ ਅਵਾਰਡ ਜਿੱਤਿਆ ਸੀ ਅਦਾਕਾਰਾ ਰਕੁਲ ਦੀ ਨਵੀਂ ਫਿਲਮ 'ਆਈ ਲਵ ਯੂ ਟੂ' ਜਲਦ ਹੀ OTT ਪਲੇਟਫਾਰਮ 'ਤੇ ਆਵੇਗੀ