ਰਾਮ ਲੱਲਾ ਦੀ ਮੂਰਤੀ ਨੂੰ ਸ਼ਿਲਾ ਪੱਥਰ ਨਾਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਕ੍ਰਿਸ਼ਣ ਸ਼ਿਲਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਹੀ ਵਜ੍ਹਾ ਹੈ ਕਿ ਰਾਮ ਲੱਲਾ ਦੀ ਮੂਰਤੀ ਦਾ ਰੰਗ ਕਾਲਾ ਹੈ ਜਿਸ ਨੂੰ ਅਸੀਂ ਸ਼ਿਆਮਲ ਵੀ ਕਹਿੰਦੇ ਹਾਂ ਸ਼ਿਲਾ ਪੱਥਰ ਦੇ ਆਪਣੇ ਕਈ ਗੁਣ ਹੁੰਦੇ ਹਨ ਰਾਮ ਲੱਲਾ ਦੀ ਮੂਰਤੀ ਨੂੰ ਇਸ ਪੱਥਰ ਨਾਲ ਹੀ ਕਿਉਂ ਬਣਾਇਆ ਗਿਆ ਹੈ ਇਸ ਸਵਾਲ ਦਾ ਜਵਾਬ ਤੁਹਾਨੂੰ ਇਸ ਪੱਥਰ ਦੇ ਗੁਣਾਂ ਵਿੱਚ ਦੇਖਣ ਨੂੰ ਮਿਲ ਜਾਵੇਗਾ ਦਰਅਸਲ, ਰਾਮ ਲੱਲਾ ਦੀ ਪੂਜਾ ਦੇ ਵੇਲੇ ਉਨ੍ਹਾਂ ਦਾ ਦੁੱਧ ਨਾਲ ਅਭਿਸ਼ੇਕ ਕੀਤਾ ਗਿਆ ਹੁਣ ਇਸ ਪੱਥਰ ਦੇ ਗੁਣ ਦੇ ਕਾਰਣ ਦੁੱਧ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਹੋਵੇਗਾ ਇਸ ਦੁੱਧ ਨੂੰ ਪੀਣਾ ਸਿਹਤ ਦੇ ਲਈ ਹਾਨੀਕਾਰਕ ਵੀ ਨਹੀਂ ਹੈ ਇਸ ਪੱਥਰ ਦਾ ਹਜ਼ਾਰ ਸਾਲ ਤੱਕ ਕੁਝ ਵੀ ਨਹੀਂ ਵਿਗੜੇਗਾ