ਰਾਮ ਮੰਦਿਰ ਦਾ ਪ੍ਰਬੰਧ ਸ੍ਰੀਰਾਮ ਜਨਮਭੂਮੀ ਟਰੱਸਟ ਖੇਤਰ ਕਰ ਰਿਹਾ ਹੈ



ਅੱਜ 22 ਜਨਵਰੀ ਨੂੰ ਰਾਮ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ ਹੋ ਗਈ



ਹੁਣ ਜਿਹੜੇ ਆਮ ਲੋਕ ਹਨ, ਉਹ 23 ਜਨਵਰੀ ਭਾਵ ਕਿ ਕੱਲ੍ਹ ਤੋਂ ਰਾਮ ਮੰਦਰ ਦੇ ਦਰਸ਼ਨ ਕਰ ਸਕਣਗੇ



ਟਰੱਸਟ ਦੇ ਮੁਤਾਬਕ, 22 ਜਨਵਰੀ ਨੂੰ ਆਮ ਸ਼ਰਧਾਲੂਆਂ ਦੇ ਦਰਸ਼ਨ ਲਈ ਵਿਵਸਥਾ ਨਹੀਂ ਹੈ



ਅਯੁੱਧਿਆ ਵਿੱਚ ਰਾਮ ਮੰਦਿਰ ਸਵੇਰੇ 7 ਵਜੇ ਤੋਂ ਦੁਪਹਿਰ 11.30 ਵਜੇ ਤੱਕ ਖੁਲ੍ਹੇਗਾ



ਇਸ ਤੋਂ ਬਾਅਦ ਦੁਪਹਿਰ 2 ਵਜੇ ਤੋਂ 7 ਵਜੇ ਤੱਕ ਆਮ ਸ਼ਰਧਾਲੂਆਂ ਲਈ ਖੁਲ੍ਹੇਗਾ



ਰਾਮ ਮੰਦਿਰ ਵਿੱਚ ਰਾਮ ਲੱਲਾ ਦੀ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਆਰਤੀ ਹੋਵੇਗੀ



ਪਹਿਲੀ ਆਰਤੀ ਸਵੇਰੇ 6.30 ਵਜੇ ਹੋਵੇਗੀ ਜਿਸ ਨੂੰ ਜਾਗਰਣ ਜਾਂ ਸ਼ਿੰਗਾਰ ਆਰਤੀ ਕਹਿੰਦੇ ਹਨ



ਦੂਜੀ ਆਰਤੀ ਦੁਪਹਿਰ 12 ਵਜੇ ਹੋਵੇਗੀ, ਜਿਸ ਨੂੰ ਭੋਗ ਆਰਤੀ ਕਹਿੰਦੇ ਹਨ



ਤੀਜੀ ਆਰਤੀ ਸ਼ਾਮ ਨੂੰ 7.30 ਵਜੇ ਹੋਵੇਗੀ, ਜਿਸ ਨੂੰ ਸੰਧਿਆ ਆਰਤੀ ਕਹਿੰਦੇ ਹਨ