ਸ਼ੁੱਕਰਵਾਰ ਦਾ ਦਿਨ ਮਾਤਾ ਲਕਸ਼ਮੀ ਨੂੰ ਸਮਰਪਿਤ ਹੁੰਦਾ ਹੈ, ਇਸ ਦਿਨ ਲੋਕ ਮਾਤਾ ਲਕਸ਼ਮੀ ਨੂੰ ਖੁਸ਼ ਕਰਨ ਲਈ ਕਈ ਉਪਾਅ ਕਰਦੇ ਹਨ



ਮਾਤਾ ਲਕਸ਼ਮੀ ਦੀ ਪੂਜਾ-ਪਾਠ ਨਾਲ ਜੁੜੇ ਖ਼ਾਸ ਨਿਯਮ ਹੁੰਦੇ ਹਨ, ਜਿਸ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ



ਮਾਤਾ ਦੀ ਪੂਜਾ ਲਈ ਲੋਕ ਘਰ ਵਿੱਚ ਮਾਤਾ ਦੀ ਤਸਵੀਰ ਲਾਉਂਦੇ ਹਨ, ਤਸਵੀਰ ਲਾਉਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ



ਕਦੇ ਵੀ ਘਰ ਵਿੱਚ ਮਾਤਾ ਲਕਸ਼ਮੀ ਦੀ ਉੱਲੂ ਦੀ ਸਵਾਰੀ ਕਰਦਿਆਂ ਹੋਇਆਂ ਤਸਵੀਰ ਨਾ ਲਾਓ, ਅਜਿਹੀ ਤਸਵੀਰ ਲਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ



ਘਰ ਵਿੱਚ ਮਾਤਾ ਲਕਸ਼ਮੀ ਦੀ ਅਜਿਹੀ ਤਸਵੀਰ ਨਹੀਂ ਲਾਉਣੀ ਚਾਹੀਦੀ ਹੈ, ਜਿਸ ਵਿੱਚ ਉਹ ਖੜ੍ਹੀ ਮੁਦਰਾ ਵਿੱਚ ਹੋਣ



ਮਾਤਾ ਲਕਸ਼ਮੀ ਦੀ ਖੜ੍ਹੀ ਮੁਦਰਾ ਵਿੱਚ ਤਸਵੀਰ ਲਾਉਣ ਦਾ ਅਰਥ ਹੁੰਦਾ ਹੈ ਮਾਤਾ ਛੇਤੀ ਹੀ ਤੁਹਾਡੇ ਘਰ ਤੋਂ ਚਲੀ ਜਾਵੇਗੀ



ਕਦੇ ਵੀ ਮਾਤਾ ਲਕਸ਼ਮੀ ਦੀ ਖੰਡਿਤ ਮੂਰਤੀ ਜਾਂ ਤਸਵੀਰ ਨਹੀਂ ਰੱਖਣੀ ਚਾਹੀਦੀ ਹੈ



ਮਾਤਾ ਲਕਸ਼ਮੀ ਦੀ ਸਭ ਤੋਂ ਸ਼ੁੱਭ ਮੂਰਤੀ ਉਹ ਹੁੰਦੀ, ਜਿਸ ਵਿੱਚ ਉਹ ਕਮਲ ਦੇ ਫੁੱਲ ‘ਤੇ ਬਿਰਾਜਮਾਨ ਹੋਣ ਅਤੇ ਸੋਨੇ ਦੇ ਸਿੱਕਿਆਂ ਦੀ ਵਰਖਾ ਕਰ ਰਹੀ ਹੋਵੇ



ਘਰ ਵਿੱਚ ਇਦਾਂ ਦੀ ਤਸਵੀਰ ਲਾਉਣੀ ਚਾਹੀਦੀ ਹੈ ਜਿਸ ਵਿੱਚ ਉਹ ਆਸ਼ੀਰਵਾਦ ਦੇਣ ਦੀ ਮੁਦਰਾ ਵਿੱਚ ਬੈਠੀ ਹੋਵੇ