ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ



ਉਸ ਵੇਲੇ ਲੋਕ ਵਹਿਮਾਂ-ਭਰਮਾਂ ਅਤੇ ਜਾਤਾਂ-ਪਾਤਾਂ ਵਿੱਚ ਵੰਡੇ ਹੋਏ ਸਨ



ਗੁਰੂ ਨਾਨਕ ਦੇਵ ਜੀ ਨੇ ਇੱਕ ਓਅੰਕਾਰ ਤੇ ਸਭੇ ਸਾਂਝੀ ਵਾਲ ਸਦਾਇਨ ਦਾ ਸੰਦੇਸ਼ ਦੇਣ ਲਈ ਚਾਰ ਉਦਾਸੀਆਂ ਕੀਤੀਆਂ



ਗੁਰੂ ਨਾਨਕ ਦੇਵ ਜੀ ਨੇ ਆਪਣੇ ਮਿੱਤਰ ਭਾਈ ਮਰਦਾਨਾ ਦੇ ਨਾਲ਼ ਚਾਰ ਉਦਾਸੀਆਂ ਕੀਤੀਆਂ



ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਜੀ 1500-1506 ਦੇ ਵਿੱਚ ਹਿੰਦੋਸਤਾਨ ਦੇ ਪੂਰਬ ਦਿਸ਼ਾ ਵਿੱਚ ਐਮਨਾਬਾਦ,ਹਰਿਦੁਆਰ, ਬਨਾਰਸ, ਗਯਾ, ਜਗਨ ਨਾਥ ਪੁਰੀ ਆਦਿ ਥਾਵਾਂ ‘ਤੇ ਗਏ



ਉਨ੍ਹਾਂ ਨੇ ਭਾਈ ਲਾਲੋ ਮਾਲਿਕ ਭਾਗੋ ਤੇ ਸੱਜਣ ਠੱਗ ਨੂੰ ਤਾਰਿਆ। ਜਗਨ ਨਾਥ ਪੁਰੀ ਵਿਖੇ ਆਰਤੀ ਉਚਾਰੀ



ਆਪਣੀ ਦੂਜੀ ਉਦਾਸੀ ਦੌਰਾਨ ਗੁਰੂ ਜੀ 1506-1513 ਦੇ ਵਿੱਚ ਸ੍ਰੀ ਲੰਕਾ ਤੇ ਦੱਖਣ ਵਿੱਚ ਬਿਦਰ, ਨਾਸਿਕ, ਉਜੈਨ, ਦਵਾਰਕਾ ਆਦਿ ਥਾਵਾਂ ‘ਤੇ ਗਏ। ਉੱਥੇ ਗੁਰੂ ਜੀ ਨੇ ਲੰਕਾ ਵਿੱਚ ਰਾਜਾ ਸ਼ਿਵਨਾਭ,ਦੱਖਣ ਵਿੱਚ ਕੌਡੇ ਰਾਖਸ਼ ਨੂੰ ਤਾਰਿਆ



ਆਪਣੀ ਤੀਜੀ ਉਦਾਸੀ ਦੌਰਾਨ ਗੁਰੂ ਜੀ 1514-1518 ਵਿੱਚ ਗੁਰੂ ਜੀ ਉੱਤਰ ਦੇ ਵਿੱਚ ਰਿਵਾਲਸਰ, ਨਾਨਕ ਮਤਾ, ਸੁਮੇਰ ਪਰਬਤ ਤੇ ਤਿੱਬਤ ਵਰਗੀਆਂ ਥਾਵਾਂ ਤੇ ਗਏ। ਗੁਰੂ ਜੀ ਨੇ ਜੋਗੀਆਂ ਨਾਲ਼ ਬਚਨ ਵਿਲਾਸ ਕੀਤੇ, ਕੌੜੇ ਰੀਠਿਆਂ ਨੂੰ ਮਿੱਠੇ ਕੀਤਾ।



ਉੱਥੇ ਅੱਜ-ਕੱਲ੍ਹ ਗੁਰਦਵਾਰਾ ਨਾਨਕ ਮਤਾ ਤੇ ਰੀਠਾ ਸਾਹਿਬ (ਜ਼ਿਲ੍ਹਾ ਚੰਪਾਵਤ, ਉੱਤਰਾਖੰਡ, ਭਾਰਤ) ਸੁਸ਼ੋਭਿਤ ਹੈ



ਆਪਣੀ ਚੌਥੀ ਉਦਾਸੀ ਦੌਰਾਨ ਗੁਰੂ ਜੀ 1519-1521 ਪੱਛਿਮ ਵਿੱਚ ਮੱਕਾ, ਮਦੀਨਾ, ਬਗਦਾਦ, ਸਮਰਕੰਦ, ਬੁਖਾਰਾ, ਅਫ਼ਗ਼ਾਨਿਸਤਾਨ ਵਰਗੀਆਂ ਥਾਵਾਂ ‘ਤੇ ਗਏ। ਗੁਰੂ ਜੀ ਨੇ ਮੱਕੇ ਵਿੱਚ ਦੱਸਿਆ ਕਿ ਰੱਬ ਹਰ ਦਿਸ਼ਾ ਵਿੱਚ ਵੱਸਦਾ ਹੈ। ਵਲੀ ਕੰਧਾਰੀ ਨੂੰ ਤਾਰਿਆ, ਉੱਥੇ ਅੱਜ-ਕੱਲ੍ਹ ਗੁਰਦਵਾਰਾ ਪੰਜਾ ਸਾਹਿਬ (ਹਸਨ ਅਬਦਾਲ, ਪਾਕਿਸਤਾਨ) ਹੈ।