Rana Ranbir On Daughter Seerat Birthday: ਪੰਜਾਬੀ ਅਦਾਕਾਰ ਅਤੇ ਕਾਮੇਡੀਅਨ, ਲੇਖਕ ਰਾਣਾ ਰਣਬੀਰ ਨੇ ਆਪਣੀ ਧੀ ਸੀਰਤ ਦਾ ਜਨਮਦਿਨ ਬੇਹੱਦ ਖਾਸ ਤਰੀਕੇ ਨਾਲ ਮਨਾਇਆ। ਇਸ ਮੌਕੇ ਸੀਰਤ ਦਾ ਸਹੁਰਾ ਪਰਿਵਾਰ ਵੀ ਨਾਲ ਦਿਖਾਈ ਦਿੱਤਾ। ਖਾਸ ਗੱਲ ਇਹ ਹੈ ਕਿ ਸੀਰਤ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਪਤਨੀ ਵੱਲੋਂ ਖਾਸ ਭੋਜਨ ਤਿਆਰ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਰਾਣਾ ਰਣਬੀਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸੀਰਤ ਨੇ ਵੀ ਪਿਆਰੀ ਵੀਡੀਓ ਸਾਂਝੀ ਕੀਤੀ ਹੈ, ਤੁਸੀ ਵੀ ਵੇਖੋ ਇਹ ਸ਼ਾਨਦਾਰ ਵੀਡੀਓ। ਦਰਅਸਲ, ਸੀਰਤ ਵੱਲੋਂ ਆਪਣੇ ਜਨਮਦਿਨ ਦੇ ਨਾਲ-ਨਾਲ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਤੇ ਖਾਸ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰ ਸੀਰਤ ਨੇ ਕੈਪਸ਼ਨ ਵਿੱਚ ਲਿਖਿਆ, ਹੈਪੀ ਸੀਰਤ ਬਰਥ੍ਡੇ ਅਤੇ 1 ਮਹੀਨੇ ਦੀ ਵਰ੍ਹੇਗੰਢ ਦੀਆਂ ਸਾਨੂੰ ਮੁਬਾਰਕਾਂ ❤️ ਇਹ ਇੱਕ ਜਾਦੂਈ ਮਹੀਨਾ ਰਿਹਾ ਹੈ ਅਤੇ ਮੈਂ ਜਾਣਦੀ ਹਾਂ ਕਿ ਇਹ ਲਗਾਤਾਰ ਬਿਹਤਰ ਹੁੰਦਾ ਜਾ ਰਿਹਾ ਹੈ 🧿... ਦੱਸ ਦੇਈਏ ਕਿ ਇਸ ਮੌਕੇ ਰਾਣਾ ਰਣਬੀਰ ਵੀ ਧੀ ਸੀਰਤ ਦੀ ਖੁਸ਼ੀ ਵਿੱਚ ਪੂਰੇ ਪਰਿਵਾਰ ਨਾਲ ਸ਼ਾਮਿਲ ਹੋਏ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਲਗਾਤਾਰ ਵਧਾਈ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਜਨਮਦਿਨ ਅਤੇ ਵਿਆਹ ਦੇ ਇੱਕ ਮਹੀਨੇ ਦੀ ਵਰ੍ਹੇਗੰਢ ਦੀ ਵਧਾਈ। ਕਾਬਿਲੇਗੌਰ ਹੈ ਕਿ ਸੀਰਤ ਰਾਣਾ ਦਾ ਵਿਆਹ ਪਿਛਲੇ ਮਹੀਨੇ ਦੀ 24 ਤਰੀਕ ਨੂੰ ਹੋਇਆ। ਇਸ ਮੌਕੇ ਪੰਜਾਬੀ ਸਿਨੇਮਾ ਜਗਤ ਦੇ ਤਮਾਮ ਸਿਤਾਰੇ ਉਸਦੀ ਖੁਸ਼ੀ ਵਿੱਚ ਸ਼ਾਮਿਲ ਹੋਏ। ਵਰਕਫਰੰਟ ਦੀ ਗੱਲ ਕਰਿਏ ਤਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਰਾਣਾ ਰਣਬੀਰ ਹੁਣ ਬੱਚਿਆਂ ਨੂੰ ਅਦਾਕਾਰੀ ਦੇ ਗੁਰ ਵੀ ਸਿਖਾਉਂਦੇ ਹੋਏ ਦਿਖਾਈ ਦੇਣਗੇ। ਜਿਸਦੀ ਜਾਣਕਾਰੀ ਕਲਾਕਾਰ ਵੱਲ਼ੋਂ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ।