ਫਿਲਮਫੇਅਰ ਐਵਾਰਡਸ ਨਾਈਟ 'ਚ ਹੋਸਟ ਬਣੇ ਰਣਵੀਰ ਸਿੰਘ ਆਪਣੇ ਬਿਹਤਰੀਨ ਅੰਦਾਜ਼ 'ਚ ਨਜ਼ਰ ਆਏ
ਇਸ ਦੌਰਾਨ ਰਣਵੀਰ ਨੇ ਫ਼ਿਲਮ ਫ਼ੇਅਰ `ਚ ਵਿੱਕੀ ਕੌਸ਼ਲ ਤੇ ਰਣਬੀਰ ਕਪੂਰ ਤੇ ਜੰਮ ਕੇ ਤਵਾ ਲਾਇਆ
ਰਣਵੀਰ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਸ਼ਕਲ ਵੀ ਵਿੱਕੀ ਕੌਸ਼ਲ ਨਾਲ ਮਿਲਦੀ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਵੀ। ਉਹ ਦੋਵੇਂ ਸੁਪਨਿਆਂ ਦੀ ਜ਼ਿੰਦਗੀ ਜੀ ਰਹੇ ਹਨ
ਰਣਵੀਰ ਦਾ ਵਿਆਹ 2018 ਤੋਂ ਦੀਪਿਕਾ ਪਾਦੂਕੋਣ ਨਾਲ ਹੋਇਆ ਹੈ, ਜਦਕਿ ਵਿੱਕੀ ਨੇ ਪਿਛਲੇ ਸਾਲ ਦਸੰਬਰ 'ਚ ਕੈਟਰੀਨਾ ਕੈਫ ਨਾਲ ਵਿਆਹ ਕੀਤਾ ਸੀ
ਰਣਬੀਰ ਅਤੇ ਆਲੀਆ ਬਾਲੀਵੁੱਡ ਵਿੱਚ ਨਵੀਨਤਮ ਵਿਆਹੁਤਾ ਜੋੜਾ ਹਨ ਅਤੇ ਆਪਣੇ ਪਹਿਲੇ ਬੱਚੇ ਦੀ ਵੀ ਉਮੀਦ ਕਰ ਰਹੇ ਹਨ
ਵਿੱਕੀ ਕੌਸ਼ਲ ਬਾਰੇ ਗੱਲ ਕਰਦਿਆਂ ਰਣਵੀਰ ਨੇ ਕਿਹਾ ਕਿ ਅਸੀਂ ਕਜ਼ਨ ਹਾਂ। ਵਿੱਕੀ ਕੌਸ਼ਲ ਦਾ ਸਾਲ ਬਹੁਤ ਵਧੀਆ ਰਿਹਾ।
ਰਣਵੀਰ ਸਿੰਘ ਨੇ ਕਿਹਾ ਕਿ ਉਹ ਤੇ ਵਿੱਕੀ ਕੌਸ਼ਲ ਦੋਵੇਂ ਇੱਕੋ ਜਿਹੇ ਹਨ। ਉਨ੍ਹਾਂ ਦੋਵਾਂ ਦੇ ਵਿਆਹ ਆਪਣਿਆਂ ਸੁਪਨਿਆਂ ਦੀਆਂ ਰਾਜਕੁਮਾਰੀਆਂ ਨਾਲ ਹੋਏ
ਦੂਜੇ ਪਾਸੇ ਰਣਵੀਰ ਨੇ ਆਲੀਆ-ਰਣਬੀਰ ਦੇ ਵਿਆਹ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਆਹ `ਚ ਕਿਸੇ ਨੂੰ ਨਹੀਂ ਬੁਲਾਇਆ। ਇਹ ਕਿੰਨੀ ਵਧੀਆ ਗੱਲ ਹੈ।
ਰਣਵੀਰ ਨੇ ਅੱਗੇ ਕਿਹਾ ਕਿ ਅਜਿਹਾ ਕਰਕੇ ਰਣਬੀਰ ਆਲੀਆ ਨੇ ਖਾਣੇ ਦੇ ਕਾਫ਼ੀ ਪੈਸੇ ਬਚਾ ਲਏ। ਮੇਰੇ (ਰਣਵੀਰ ਦੇ) ਸਿੰਧੀ ਪਿਤਾ ਨੂੰ ਇਹ ਗੱਲ ਕਾਫ਼ੀ ਪਸੰਦ ਆਈ।
ਦੱਸ ਦੇਈਏ ਕਿ ਰਣਵੀਰ ਨੇ ਕਬੀਰ ਖਾਨ ਦੀ 83 ਵਿੱਚ ਆਪਣੀ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਜਿੱਤਿਆ