ਸਭ ਤੋਂ ਪਹਿਲਾਂ ਦਹੀ ਨੂੰ ਚੰਗੀ ਤਰ੍ਹਾਂ ਫੈਂਟ ਲਓ

ਹੁਣ ਇਕ ਬਰਤਨ 'ਚ ਸੂਜੀ ਅਤੇ ਦਹੀਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ

ਹੁਣ ਇਸ 'ਚ ਥੋੜ੍ਹਾ ਜਿਹਾ ਪਾਣੀ ਅਤੇ ਨਮਕ ਪਾ ਕੇ ਫੈਂਟ ਲਓ

ਇਸ ਮਿਸ਼ਰਣ ਨੂੰ ਲਗਭਗ 20 ਮਿੰਟ ਤੱਕ ਢੱਕ ਕੇ ਰੱਖੋ

20 ਮਿੰਟਾਂ ਬਾਅਦ, ਮਿਸ਼ਰਣ ਵਿੱਚ ਥੋੜ੍ਹਾ ਜਿਹਾ ਸੋਡਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ

ਧਿਆਨ ਰੱਖੋ ਕਿ ਤੁਹਾਡਾ ਬੈਟਰ ਨਾ ਜ਼ਿਆਦਾ ਮੋਟਾ ਹੋਵੇ ਨਾ ਪਤਲਾ

ਹੁਣ ਕੂਕਰ 'ਚ 2 ਛੋਟੇ ਗਿਲਾਸ ਪਾਣੀ ਪਾ ਕੇ ਗੈਸ 'ਤੇ ਗਰਮ ਕਰਨ ਲਈ ਰੱਖ ਦਿਓ

ਇਡਲੀ ਸਟੈਂਡ ਨੂੰ ਤੇਲ ਨਾਲ ਗਰੀਸ ਕਰੋ ਅਤੇ ਬੈਟਰ ਨੂੰ ਚਮਚ ਨਾਲ ਪਾਉ


ਹੁਣ ਇਡਲੀ ਸਟੈਂਡ ਨੂੰ ਇਕੱਠਾ ਕਰਕੇ ਕੂਕਰ 'ਚ ਰੱਖ ਦਿਓ ਅਤੇ ਸੀਟੀ ਕੱਢ ਕੇ ਕੁੱਕਰ ਦਾ ਢੱਕਣ ਲਗਾ ਦਿਓ



ਇਡਲੀ 8 ਜਾਂ 10 ਮਿੰਟਾਂ ਵਿੱਚ ਪਕ ਜਾਵੇਗੀ