ਹਾਲ ਹੀ 'ਚ ਰਵੀਨਾ ਟੰਡਨ ਨੇ ਆਪਣੀ ਬੇਟੀ ਰਾਸ਼ਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੇ ਗਲੈਮਰਸ ਲੁੱਕ 'ਚ ਐਥਨਿਕ ਦਾ ਓਵਰਡੋਜ਼ ਤੜਕਾ ਲਾਇਆ ਹੈ

ਇਨ੍ਹਾਂ ਤਸਵੀਰਾਂ 'ਚ ਮਾਂ-ਧੀ ਦੀ ਬਾਂਡਿੰਗ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ

ਰਾਸ਼ਾ ਨਾਲ ਅਭਿਨੇਤਰੀ ਰਵੀਨਾ ਟੰਡਨ ਰਵਾਇਤੀ ਲੁੱਕ 'ਚ ਨਜ਼ਰ ਆ ਰਹੀ ਹੈ

ਆਪਣੀਆਂ ਤਾਜ਼ਾ ਤਸਵੀਰਾਂ 'ਚ ਰਵੀਨਾ ਟੰਡਨ ਨੇ ਪੀਲੇ ਰੰਗ ਦੀ ਸਾੜ੍ਹੀ ਪਾਈ ਹੋਈ ਹੈ

ਜਦਕਿ ਬੇਟੀ ਨੇ ਬਲੈਕ ਐਂਡ ਵ੍ਹਾਈਟ ਪ੍ਰਿੰਟ 'ਚ ਲਹਿੰਗਾ ਦੇ ਨਾਲ ਛੋਟਾ ਬਲਾਊਜ਼ ਪਾਇਆ ਹੋਇਆ ਹੈ

ਰਵੀਨਾ ਟੰਡਨ ਗਲੋਸੀ ਮੇਕਅਪ ਦੇ ਨਾਲ ਹੇਅਰ ਟਾਈ 'ਚ ਬਹੁਤ ਸੁੰਦਰ ਲਗ ਰਹੀ ਹੈ

ਰਾਸ਼ਾ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ ਤੇ ਆਪਣੇ ਗਲੇ ਵਿੱਚ ਚੌਰਸ ਹਾਰ ਪਾਇਆ ਹੋਇਆ ਹੈ

ਤਸਵੀਰਾਂ ਸ਼ੇਅਰ ਕਰਦੇ ਹੋਏ ਰਵੀਨਾ ਨੇ ਕੈਪਸ਼ਨ ਲਿਖਿਆ ਹੈ- 'ਬਿਨਾਂ ਸ਼ਰਤ, ਇਕੱਠੇ ਹਮੇਸ਼ਾ ਲਈ...'

ਮਾਂ-ਧੀ ਦੇ ਪਿਆਰ ਨੂੰ ਦੇਖ ਕੇ ਪ੍ਰਸ਼ੰਸਕ ਕਮੈਂਟਸ ਤੇ ਲਾਈਕਸ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ