ਭਾਰਤ ਦੇ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਦਾ ਨਾਂ ਇੰਨੀਂ ਦਿਨੀਂ ਕਾਫੀ ਸੁਰਖੀਆਂ ‘ਚ ਹੈ। ਸੀਨੀਅਰ ਪੱਤਰਕਾਰ ਨੇ ਹਾਲ ਹੀ ‘ਚ ਐਨਡੀਟੀਵੀ ਤੋਂ ਅਸਤੀਫਾ ਦਿੱਤਾ ਹੈ
ਰਵੀਸ਼ ਕੁਮਾਰ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਆਪਣੀ ਬੇਬਾਕੀ ਤੇ ਬੇਖੌਫ ਅੰਦਾਜ਼ ਕਰਕੇ ਘਰ-ਘਰ ਵਿੱਚ ਮਸ਼ਹੂਰ ਹਨ।
ਖਾਸ ਕਰਕੇ ਨੌਜਵਾਨ ਪੀੜ੍ਹੀ ‘ਚ ਰਵੀਸ਼ ਕੁਮਾਰ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਹਰਮਨਪਿਆਰੇ ਪੱਤਰਕਾਰ ਰਵੀਸ਼ ਕੁਮਾਰ ਇੰਡੀਆ ਦੇ ਸਭ ਤੋਂ ਅਮੀਰ ਪੱਤਰਕਾਰਾਂ ਵਿੱਚੋਂ ਇੱਕ ਹਨ।
ਰਵੀਸ਼ ਕੁਮਾਰ 1996 ‘ਚ ਐਨਡੀਟੀਵੀ ਨਾਲ ਜੁੜੇ। ਆਊਟਲੁੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਰਵੀਸ਼ ਨੇ ਦੱਸਿਆ ਸੀ ਕਿ ਕਾਲਜ ਦੀ ਪੜ੍ਹਾਈ ਦੌਰਾਨ ਐਨਡੀਟੀਵੀ ‘ਚ ਭਰਤੀਆਂ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ।
ਇੱਥੇ ਉਨ੍ਹਾਂ ਦਾ ਕੰਮ ਦੂਰਦਰਸ਼ਨ ‘ਤੇ ਆਉਣ ਵਾਲੇ ‘ਗੁੱਡ ਮਾਰਨਿੰਗ ਇੰਡੀਆ’ ਸ਼ੋਅ ਲਈ ਆਉਣ ਵਾਲੀਆਂ ਚਿੱਠੀਆਂ ਨੂੰ ਚੁਣਨਾ ਸੀ। ਕੁੱਝ ਮਹੀਨਿਆਂ ਬਾਅਦ ਉਨ੍ਹਾਂ ਨੂੰ ਟਰਾਂਸਲੇਟਰ ਦਾ ਕੰਮ ਮਿਲ ਗਿਆ।
ਇਸ ਦਰਮਿਆਨ ਐਨਡੀਟੀਵੀ ਇੰਡੀਆ ਲੌਂਚ ਹੋਇਆ ਤਾਂ ਕੁੱਝ ਦਿਨ ਡੈਸਕ ‘ਤੇ ਕੰਮ ਮਿਲਿਆ। ਬਾਅਦ ਵਿੱਚ ਉਨ੍ਹਾਂ ਦੀ ਰੂਚੀ ਦੇਖ ਕੇ ਰਾਧਿਕਾ ਰਾਏ ਨੇ ਇੱਕ ਦਿਨ ਰਵੀਸ਼ ਨੂੰ ਪੁੱਛਿਆ ਕਿ ‘ਰਿਪੋਰਟਿੰਗ ਕਰਨਾ ਪਸੰਦ ਕਰੋਗੇ?’
2016 ‘ਚ ਇੰਡੀਅਨ ਐਕਸਪ੍ਰੈਸ ਨੇ ਰਵੀਸ਼ ਕੁਮਾਰ ਨੂੰ ਭਾਰਤ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੇ ਸਨਮਾਨ ਨਾਲ ਨਵਾਜ਼ਿਆ। ਰਵੀਸ਼ ਕੁਮਾਰ ਨੂੰ 2019 ‘ਚ ‘ਰੈਮਨ ਮੈਗਸਾਸੇ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ 3.9 ਮਿਲੀਅਨ ਯਾਨਿ 39 ਲੱਖ ਫਾਲੋਅਰਜ਼ ਹਨ। ਕਿਸੇ ਵੀ ਭਾਰਤੀ ਪੱਤਰਕਾਰ ਦੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੰਨੇ ਫਾਲੋਅਰਜ਼ ਨਹੀਂ ਹਨ।
ਇੱਕ ਰਿਪੋਰਟ ਮੁਤਾਬਕ ਰਵੀਸ਼ ਕੁਮਾਰ 2022 ‘ਚ ਐਨਡੀਟੀਵੀ ਤੋਂ 20 ਲੱਖ ਤੋਂ ਜ਼ਿਆਦਾ ਤਨਖਾਹ ਲੈਂਦੇ ਸੀ। ਉਨ੍ਹਾਂ ਦਾ ਸਾਲਾਨਾ ਆਮਦਨ 3 ਕਰੋੜ ਦੱਸੀ ਜਾਂਦੀ ਹੈ
ਇਸ ਦੇ ਨਾਲ ਹੀ ਜੇ ਰਵੀਸ਼ ਦੀ ਅੱਜ ਤੱਕ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕੁੱਲ ਜਾਇਦਾਦ 158 ਕਰੋੜ ਰੁਪਏ ਹੈ। ਉਹ ਭਾਰਤ ਦੇ ਸਭ ਤੋਂ ਅਮੀਰ ਪੱਤਰਕਾਰਾਂ ਵਿਚ ਇੱਕ ਹਨ।