ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਕੱਚੀ ਹਲਦੀ ਆਪਣੇ ਮੈਡੀਕਲ ਗੁਣਾਂ ਦੇ ਨਾਲ-ਨਾਲ ਧਾਰਮਿਕ ਕਾਰਨਾਂ ਕਰਕੇ ਵੀ ਬੇਹੱਦ ਅਹਿਮ ਹੈ।



ਕਈ ਖੋਜਾਂ ’ਚ ਖੁਲਾਸਾ ਹੋ ਚੁੱਕੇ ਹੈ ਕਿ ਕੱਚੀ ਹਲਦੀ ’ਚ ਕੈਂਸਰ ਖ਼ਤਮ ਕਰਨ ਦੇ ਗੁਣ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।



ਕੱਚੀ ਹਲਦੀ ਟਿਊਮਰ ਨੂੰ ਵੀ ਸਮਾਪਤ ਕਰਨ ’ਚ ਸਮਰਥ ਹੈ। ਟਿਊਮਰ ਉਸ ਸਮੇਂ ਹੁੰਦਾ ਹੈ ਜਦ ਕੋਸ਼ਿਕਾਵਾਂ ਦੇ ਡੀਏਐੱਨ ’ਚ ਖ਼ਰਾਬੀ ਆ ਜਾਂਦੀ ਹੈ।



ਕੱਚੀ ਹਲਦੀ ਵਿੱਚ ਕਰਕਿਊਮਿਨ ਨਾਮਕ ਇੱਕ ਮਿਸ਼ਰਣ ਹੁੰਦਾ ਹੈ, ਜੋ ਇੱਕ ਸ਼ਕਤੀਸ਼ਾਲੀ ਐਂਟੀ-ਇੰਫਲੇਮੇਟਰੀ ਏਜੰਟ ਵਜੋਂ ਕੰਮ ਕਰਦਾ ਹੈ। ਇਹ ਸੋਜ ਨੂੰ ਘੱਟ ਕਰਦਾ ਹੈ ਅਤੇ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ।



ਕੱਚੀ ਹਲਦੀ ਵਿੱਚ ਓਮੇਗਾ 3 ਫੈਟੀ ਐਸਿਡ ਵੀ ਹੁੰਦਾ ਹੈ ਜੋ ਸੋਜ ਅਤੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਜੋੜਾਂ ਦੇ ਦਰਦ ਅਤੇ ਮੋਚ ਵਰਗੀਆਂ ਸਥਿਤੀਆਂ ਵਿੱਚ ਰਾਹਤ ਪ੍ਰਦਾਨ ਕਰਦਾ ਹੈ।



ਢਿੱਡ ਦਰਦ ਜਾਂ ਗੈਸ ਹੋਣ 'ਤੇ ਤੁਸੀਂ ਕੱਚੀ ਹਲਦੀ ਦੀ ਵਰਤੋਂ ਕਰ ਸਕਦੇ ਹੋ। ਕੱਚੀ ਹਲਦੀ ਨੂੰ ਲੱਸਣ ਅਤੇ ਦੇਸੀ ਘਿਓ 'ਚ ਮਿਲਾ ਕੇ ਖਾਓ। ਇਸ ਨਾਲ ਬਹੁਤ ਆਰਾਮ ਮਿਲਦਾ ਹੈ।



ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ। ਇਸ ਨਾਲ ਨੀਂਦ ਵਧੀਆ ਆਉਂਦੀ ਹੈ ਅਤੇ ਸਰਦੀ ਦੂਰ ਹੋ ਜਾਂਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਦੁੱਧ 'ਚ ਗੁੜ ਜਾਂ ਖੰਡ ਮਿਕਸ ਕਰਕੇ ਵੀ ਪੀ ਸਕਦੇ ਹੋ।



ਗਲੇ ਦੀ ਖਰਾਸ਼ ਦੂਰ ਕਰਨ ਲਈ ਕੱਚੀ ਹਲਦੀ ਦੀ ਵਰਤੋਂ ਕਰੋ। ਇਸ ਦੇ ਲਈ 1ਛੋਟਾ ਚਮਚ ਕੱਚੀ ਹਲਦੀ ਦਾ ਪੇਸਟ, ਅੱਧਾ ਛੋਟਾ ਚਮਚ ਲੱਸਣ ਪੇਸਟ ਅਤੇ 1 ਛੋਟਾ ਚਮਚ ਗੁੜ ਮਿਲਾਓ। ਇਸ ਮਿਸ਼ਰਨ ਦੀ ਵਰਤੋਂ ਦਿਨ 'ਚ ਦੋ ਵਾਰ ਕਰੋ।



Thanks for Reading. UP NEXT

ਮਰਦਾਂ ਦੇ ਲਈ ਕੰਮ ਦੀ ਚੀਜ਼ ਹੈ ਅੰਜੀਰ

View next story