4 ਪੱਕੇ ਕੇਲੇ ਲਓ ਅਤੇ ਉਨ੍ਹਾਂ ਨੂੰ ਪਤਲੇ ਟੁਕੜਿਆਂ 'ਚ ਕੱਟ ਲਓ।

ਇਸ ਦੇ ਲਈ ਲਗਭਗ 1 ਲੀਟਰ ਦੁੱਧ ਦਹੀਂ ਦੀ ਲੋੜ ਹੁੰਦੀ ਹੈ

ਹੁਣ ਦਹੀਂ ਨੂੰ ਹਲਕਾ ਜਿਹਾ ਘੋਲ ਲਓ

ਜੇਕਰ ਦਹੀਂ ਬਹੁਤ ਸੰਘਣਾ ਹੈ, ਤਾਂ ਤੁਸੀਂ ਥੋੜਾ ਜਿਹਾ ਪਾਣੀ ਪਾ ਸਕਦੇ ਹੋ

ਦਹੀਂ 'ਚ 1 ਕਟੋਰੀ ਪੀਸੀ ਹੋਈ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ

ਹੁਣ ਦਹੀਂ 'ਚ ਕੱਟੇ ਹੋਏ ਕੇਲੇ ਪਾਓ

ਰਾਇਤੇ ਦਾ ਤੜਕਾ ਤਿਆਰ ਕਰਨ ਲਈ, ਇੱਕ ਪੈਨ ਵਿੱਚ 2-3 ਚੱਮਚ ਦੇਸੀ ਘਿਓ ਪਾਓ

ਹੁਣ ਘਿਓ ਵਿੱਚ 3-4 ਚੱਮਚ ਪੀਸਿਆ ਹੋਇਆ ਨਾਰੀਅਲ ਪਾਓ ਅਤੇ ਭੂਰਾ ਹੋਣ ਤੱਕ ਭੁੰਨ ਲਓ

ਕੁਝ ਚਿਰੋਂਜੀ ਦੇ ਬੀਜ ਅਤੇ 10-15 ਕਿਸ਼ਮਿਸ਼ ਪਾਓ

ਹਲਕਾ ਭੁੰਨਣ ਤੋਂ ਬਾਅਦ ਇਸ ਤੜਕੇ ਨੂੰ ਦਹੀਂ 'ਚ ਮਿਲਾਓ

ਦਹੀਂ ਵਿੱਚ ਥੋੜ੍ਹੀ ਜਿਹੀ ਇਲਾਇਚੀ ਮਿਲਾਓ।


ਥੋੜ੍ਹੇ ਜਿਹੇ ਮਖਾਣੇ ਪਹਿਲਾਂ ਹੀ ਘਿਓ 'ਚ ਭੁੰਨ ਲਓ ਅਤੇ ਰੱਖ ਲਓ



ਹੁਣ ਇਨ੍ਹਾਂ ਮਖਾਣਿਆਂ ਨੂੰ ਰਾਇਤੇ ਵਿਚ ਪਾ ਦਿਓ

ਐਨਰਜੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਕੇਲਾ ਰਾਇਤਾ ਤਿਆਰ ਹੈ