ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜ੍ਹੀ ਚੋ ਏਨੇ ਤੀਰ ਚਲਾਏ ਸੀ ਕਿ ਗੁਰੂ ਸਾਹਿਬ ਦੀ ਉਂਗਲ ਸੁੱਜ ਗਈ ਸੀ

Published by: ਏਬੀਪੀ ਸਾਂਝਾ

ਉਂਗਲ 'ਚ ਗੁਲਸ਼ਤ੍ਰਾਣ ਪਾਇਆ ਸੀ ਜੋ ਛੱਲੇ ਵਰਗਾ ਹੁੰਦਾ ਹੈ ਇਸ ਨਾਲ ਤੀਰ ਚਲਾਉਣਾ ਸੌਖਾ ਰਹਿੰਦਾ ਹੁੰਦਾ।

Published by: ਏਬੀਪੀ ਸਾਂਝਾ

ਸੋਝ ਕਰਕੇ ਗੁਲਸ਼ਤ੍ਰਾਣ ਉਂਗਲ 'ਚ ਫਸ ਗਿਆ ਤੇ ਉਤਰਦਾ ਨਹੀਂ ਸੀ। ਕਲਗੀਧਰ ਪਿਤਾ ਜੀ ਮਾਛੀਵਾੜੇ ਤੋਂ ਚਲਦਿਆਂ ਚਲਦਿਆਂ

Published by: ਏਬੀਪੀ ਸਾਂਝਾ

ਜਦੋਂ ਮੋਹੀ ਪਿੰਡ (ਜਿਲ੍ਹਾ ਲੁਧਿਆਣਾ) ਪਹੁੰਚੇ ਤਾਂ ਪਿੰਡ ਦੇ ਬਾਹਰ ਸੰਘਣੀ ਝਿੱੜੀ ਦੇ ਕੋਲ ਰੁਕੇ ਇੱਥੇ ਨਾਲ ਹੀ ਪਾਣੀ ਦੀ ਢਾਬ ਸੀ ਪਿੰਡ ਵਾਸੀਆਂ ਨੂੰ

Published by: ਏਬੀਪੀ ਸਾਂਝਾ

ਪਤਾ ਲੱਗਿਆ ਤਾਂ ਉਹ ਦਰਸ਼ਨ ਕਰਨ ਆਏ, ਦੁੱਧ ਪਾਣੀ ਛਕਾਇਆ, ਫਿਰ ਪੁੱਛਿਆ ਮਹਾਰਾਜ ਸਾਡੇ ਲਾਇਕ ਕੋਈ ਹੋਰ ਸੇਵਾ? ਪਾਤਸ਼ਾਹ ਨੇ ਕਿਹਾ ਕੋਈ ਲੁਹਾਰ ਬੁਲਾਉ ਅਸੀ ਆ ਛੱਲਾ ਕਟਾਉਣਾ

Published by: ਏਬੀਪੀ ਸਾਂਝਾ

ਉਸੇ ਵੇਲੇ ਭਾਈ ਜੁਵਾਲਾ ਜੀ ਜੋ ਲੁਹਾਰ ਸੀ ਨੂੰ ਬੁਲਾਇਆ। ਭਾਈ ਜੁਵਾਲੇ ਨੇ ਰੇਤੀ ਨਾਲ ਰਗੜ ਰਗੜ ਕੇ ਬੜੇ ਪਿਆਰ ਤੇ ਸਾਵਧਾਨੀ ਨਾਲ ਛੱਲਾ ਕੱਟਿਆ,

Published by: ਏਬੀਪੀ ਸਾਂਝਾ

ਜ਼ਰਾ ਜਿੰਨੀ ਤਕਲੀਫ਼ ਨਹੀਂ ਹੋਣ ਦਿੱਤੀ , ਸਤਿਗੁਰੂ ਭਾਈ ਜਵਾਲਾ ਤੇ, ਬੜੇ ਪ੍ਰਸੰਨ ਹੋਏ ਉਹ ਸਰਬਲੋਹ ਦਾ ਛੱਲਾ ਨਿਸ਼ਾਨੀ ਦੇ ਤੌਰ ਤੇ ਭਾਈ ਜਵਾਲੇ ਨੂੰ ਦੇ ਦਿੱਤਾ

Published by: ਏਬੀਪੀ ਸਾਂਝਾ

ਨਾਮ ਦੀ ਅਸੀਸ ਦਿੱਤੀ ਤੇ ਬਚਨ ਕਹੇ “ਤੁਹਾਡੀ ਕੁਲ ਵਧੇ ਫੁੱਲੇਗੀ”, ਜਿੱਥੇ ਸਤਿਗੁਰੂ ਰੁਕੇ ਤੇ ਛੱਲਾ ਕਟਾਇਆ ਸੀ ਉੱਥੇ ਸਥਾਨ ਬਣਿਆ ਹੋਇਆ ਹੈ

Published by: ਏਬੀਪੀ ਸਾਂਝਾ

ਗੁ: ਛੱਲਾ ਸਾਹਿਬ ਪਾ:ਦਸਵੀਂ ਪਿੰਡ ਮੋਹੀ। ਪਾਣੀ ਦੀ ਢਾਬ ਨੂੰ ਸਰੋਵਰ ਵਿੱਚ ਬਦਲ ਦਿੱਤਾ ਗਿਆ। ਸਤਿਗੁਰਾਂ ਦਾ ਉਹ ਕੱਟਿਆ ਹੋਇਆ ਛੱਲਾ ਤੇ ਜਿਸ ਰੇਤੀ ਨਾਲ ਛੱਲਾ ਕੱਟਿਆ ਸੀ ਉਹ ਰੇਤੀ ਅੱਜ ਵੀ ਭਾਈ ਜੁਵਾਲਾ ਜੀ

Published by: ਏਬੀਪੀ ਸਾਂਝਾ

ਦੇ ਪਰਿਵਾਰ ਕੋਲ ਹੈ ਜੋ ਭਾਮੀਪੁਰਾ ਪਿੰਡ ਨੇੜੇ ਜਗਰਾਉ ਰਹਿੰਦੇ ਨੇ ਤੇ ਆਏ ਗਏ ਨੂੰ ਪਿਆਰ ਨਾਲ ਦਰਸ਼ਨ ਕਰਵਾਉਂਦੇ ਨੇ।

Published by: ਏਬੀਪੀ ਸਾਂਝਾ