ਗੁਰਦੁਆਰਾ ਸ਼੍ਰੀ ਗੇੰਦਸਰ ਸਾਹਿਬ ਪਾ: ਦਸਵੀਂ ਭਾਣੋਖੇੜੀ ਇਸ ਪਵਿੱਤਰ ਅਸਥਾਨ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਜਦੋਂ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾਣ ਲੱਗੇ ਤਾਂ ਰਾਹ ਚ ਆਪਣੇ ਨਾਨਕਾ ਘਰ ਲਖਨੌਰ ਸਾਹਿਬ ਵਿਖੇ ਲਗਭਗ 7 ਮਹੀਨੇ ਰਹੇ ਸਨ।

ਇਥੇ ਆ ਕੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਕਈ ਖੇਡਾਂ ਖੇਡੀਆਂ

ਇਸ ਅਸਥਾਨ ਤੇ ਆ ਕੇ ਬਾਲ ਗੋਬਿੰਦ ਰਾਇ ਜੀ ਆਪਣੇ ਹਾਣੀ ਮੁੰਡਿਆਂ ਨਾਲ ਖੁਦੋ ਖੂੰਡੀ (ਹਾਕੀ) ਖੇਡੀ ਸੀ

ਇਥੇ ਹੀ ਇੱਕ ਰਾਕਸ ਰੂਪੀ ਸਰਪ ਰਹਿੰਦਾ ਸੀ, ਜਿਸ ਨੂੰ ਪਿਛਲੇ ਜਨਮਾਂ ਤੋਂ ਸਰਾਪ ਮਿਲਿਆ ਸੀ।

ਬਾਲ ਗੋਬਿੰਦ ਰਾਏ ਜੀ ਨੇ ਆਪਣੇ ਧੀਰ ਨਾਲ ਉਸ ਦਾ ਉਧਾਰ ਕੀਤਾ

ਇਥੇ ਹੀ ਜਨਮਾਂ ਜਮੰਤਰਾ ਦੇ ਕੋੜੀ ਬੈਠੇ ਸੀ , ਬਾਲ ਗੋਬਿੰਦ ਰਾਇ ਜੀ ਦਾ ਇਹ ਕੌਤਕ ਵੇਖ ਕੇ ਉਨ੍ਹਾਂ ਨੇ ਬੇਨਤੀ ਕੀਤੀ

ਪਾਤਸ਼ਾਹ ਸਾਡਾ ਵੀ ਉਧਾਰ ਕਰੋ, ਗੋਬਿੰਦ ਰਾਇ ਜੀ ਨੇ ਇੱਕ ਛੱਪੜ ਦੇ ਪਾਣੀ ਵਿੱਚ ਇਸ਼ਨਾਨ ਕਰਾ ਕੇ

ਉਨ੍ਹਾਂ ਦਾ ਕੋੜ ਦੂਰ ਕੀਤਾ ਅਤੇ ਅੱਗੇ ਲਈ ਵਰ ਦਿੱਤਾ ਜੋ ਇਥੇ ਸ਼ਰਧਾ ਨਾਲ ਇਸ਼ਨਾਨ ਕਰੇਗਾ

ਉਸਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਣਗੇ ਅਤੇ ਮਨੋਕਾਮਨਾ ਪੂਰੀਆਂ ਹੋਣਗੀਆਂ ।