ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਗੋਬਿੰਦ ਰਾਏ ਜੀ) ਪੰਜਾਬ ਨੂੰ ਜਾਣ ਲੱਗੇ ਇਥੇ ਰੁਕੇ ਸਨ।

ਇੱਥੇ ਲੋਕਾਂ ਨੇ ਗੁਰੂ ਸਾਹਿਬ ਅਤੇ ਸੰਗਤਾਂ ਦਾ ਨਿੱਘਾ ਸੁਆਗਤ ਕੀਤਾ।

ਇਕ ਬੁੱਢੀ ਔਰਤ ਨੇ ਹਰ ਕਿਸੇ ਨੂੰ ਭਾਂਡੇ (ਹਾਂਡੀ) ਵਿਚ ਖਿਚੜੀ ਖਵਾਉਣ ਦੀ ਸੇਵਾ ਕੀਤੀ।

ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉੱਥੇ ਕੁਝ ਹੋਰ ਸਮਾਂ ਉੱਥੇ ਰੁਕਣ।

ਤਦ ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਜਦੋਂ ਤੱਕ ਇੱਥੇ ਖਿਚੜੀ

ਬਣਦੀ ਰਹੇਗੀ ਅਤੇ ਸੰਗਤਾਂ ਨੂੰ ਛਕਾਈ ਜਾਵੇਗੀ ਤੁਹਾਨੂੰ ਇੱਥੇ ਮੇਰੀ

ਮੌਜੂਦਗੀ ਮਹਿਸੂਸ ਹੋਵੇਗੀ। ਉਸ ਔਰਤ ਨੇ ਆਪਣੀ ਸਾਰੀ ਜ਼ਿੰਦਗੀ

ਸੰਗਤਾਂ ਨੂੰ ਖਿਚੜੀ ਛਕਾਉਣ ਵਿਚ ਬਿਤਾਈ। ਗੁਰੂ ਸਾਹਿਬ ਦੇ ਨਾਲ

ਮਾਤਾ ਗੁਜਰੀ ਜੀ ਅਤੇ ਮਾਤਾ ਕ੍ਰਿਪਾਲ ਦਾਸ ਜੀ ਸਨ।

ਇੱਥੇ ਅੱਜ ਗੁਰਦੁਆਰਾ ਸ੍ਰੀ ਹਾਂਡੀ ਸਾਹਿਬ ਸ਼ੁਸ਼ੋਭਿਤ ਹੈ