ਇਹ ਉਹ ਪਾਵਨ ਅਸਥਾਨ ਹੈ ਜਿੱਥੇ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ

ਅਰਜਨ ਦੇਵ ਜੀ ਨੇ ਪਾਣੀ ਦੀ ਲੋੜ ਨੂੰ ਮਹਿਸੂਸ ਕਰਦਿਆਂ

ਆਪਣੇ ਹਸਤ ਕਮਲਾਂ ਨਾਲ ਇੱਕ ਪਾਵਨ ਸਰੋਵਰ ਤਿਆਰ

ਕਰਵਾਇਆ ਜਿਸਦਾ ਨਾਮ ਰਾਮਸਰ ਸਾਹਿਬ ਰੱਖਿਆ।

ਇਸ ਸਰੋਵਰ ਦੇ ਆਸੇ ਪਾਸੇ ਦੇ ਸ਼ਾਂਤ ਮਈ ਮਹੌਲ ਨੂੰ ਦੇਖਦੇ ਹੋਏ

ਸਰੋਵਰ ਦੇ ਲਹਿੰਦੇ ਪਾਸੇ ਕੰਢੇ ਤੇ ਤੰਬੂ ਲਾ ਕੇ ਕਲਜੁਗ ਦੇ ਲੋਕਾਂ ਨੂੰ

ਤਾਰਨ ਹਿਤ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ

ਬਾਣੀ ਅਤੇ ਭਗਤ ਸਹਿਬਾਨ ਦੀ ਰਚਨਾ ਸ਼ਾਮਿਲ ਕੀਤੀ।

ਬੀੜ ਤਿਆਰ ਹੋਣ ਤੇ ਭਾਦਰੋਂ ਸੁਦੀ ਏਕਮ ਸਮੰਤ 1661 ਬਿ:

ਬੰਨ ਇਸ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਕੀਤਾ