ਬੇਬੇ ਨਾਨਕੀ ਜੀ ਦਾ ਜਨਮ ਪਿੰਡ ਡੇਰਾ ਚਾਹਲ (ਪਾਕਿਸਤਾਨ) ਆਪਣੇ ਨਾਨਾ ਬਾਈ ਰਾਮਾ ਜੀ ਦੇ ਘਰ ਸੰਨ 1464 ਵਿੱਚ ਹੋਇਆ।

Published by: ਏਬੀਪੀ ਸਾਂਝਾ

ਨਾਨਕੇ ਪਰਿਵਾਰ ਵਿੱਚ ਜਨਮ ਲੈਣ ਵਾਲ਼ੀ ਬੱਚੀ ਦਾ ਨਾਮ ਨਾਨਕੇ ਪਰਿਵਾਰ ਨੇ ਪਿਆਰ ਕਰਕੇ ਨਾਨਕੀ ਰੱਖ ਦਿੱਤਾ

Published by: ਏਬੀਪੀ ਸਾਂਝਾ

ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 5 ਸਾਲ ਵੱਡੇ ਸਨ।

Published by: ਏਬੀਪੀ ਸਾਂਝਾ

ਪਰ ਸਾਰੀ ਜ਼ਿੰਦਗੀ ਬੇਬੇ ਨਾਨਕੀ ਨੇ ਆਪਣੇ ਵੀਰ ਨੂੰ ਨਾ ਸਿਰਫ ਵੀਰ ਕਰਕੇ ਬਲਕਿ ਪੀਰ ਕਰਕੇ ਵੀ ਪਿਆਰ ਕੀਤਾ।

Published by: ਏਬੀਪੀ ਸਾਂਝਾ

ਬੇਬੇ ਨਾਨਕੀ ਜੀ ਉਹ ਪਹਿਲੇ ਸ਼ਖਸ਼ੀਅਤ ਸਨ ਜਿਹਨਾਂ ਨੂੰ ਪਤਾ ਸੀ ਕਿ ਬਾਬਾ ਨਾਨਕ ਜੀ ਰੱਬ ਦਾ ਹੀ ਰੂਪ ਹਨ।

Published by: ਏਬੀਪੀ ਸਾਂਝਾ

ਬੇਬੇ ਨਾਨਕੀ ਜੀ ਦਾ ਆਨੰਦ ਕਾਰਜ ਭਾਈ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਵਿਚ ਹੋਇਆ।

Published by: ਏਬੀਪੀ ਸਾਂਝਾ

ਬਾਬਾ ਨਾਨਕ ਜੀ ਆਪਣੀ ਭੈਣ ਨਾਲ ਪਿਆਰ ਕਰਕੇ ਹੀ ਕਾਫੀ ਸਮਾਂ ਸੁਲਤਾਨਪੁਰ ਵਿੱਚ ਕਿਰਤ ਕਰਦੇ ਰਹੇ।

Published by: ਏਬੀਪੀ ਸਾਂਝਾ

ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਲਈ ਇੱਕ ਖੂਬਸੂਰਤ ਰਬਾਬ ਵੀ ਬਣਵਾਈ ਜਿਸ ਨਾਲ ਬਾਬਾ ਜੀ ਗੁਰਬਾਣੀ ਗਾਇਨ ਕਰਦੇ ਸਨ।

Published by: ਏਬੀਪੀ ਸਾਂਝਾ

ਬੇਬੇ ਨਾਨਕੀ ਜੀ 1518 ਵਿੱਚ ਸੁਲਤਾਨਪੁਰ ਵਿਚ ਹੀ ਜੋਤਿ ਜੋਤ ਸਮਾ ਗਏ।

Published by: ਏਬੀਪੀ ਸਾਂਝਾ

ਡੇਰਾ ਚਾਹਲ ਪਿੰਡ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ਕਿਉਂਕਿ ਇਹ ਗੁਰੂ ਜੀ ਦਾ ਨਾਨਕਾ ਪਿੰਡ ਸੀ ਜਿਥੇ ਉਹ ਅਕਸਰ ਆਇਆ ਕਰਦੇ ਸਨ।

Published by: ਏਬੀਪੀ ਸਾਂਝਾ