ਉੱਚ ਦੇ ਪੀਰ ਦੇ ਰੂਪ ਵਿੱਚ ਮਾਛੀਵਾੜੇ ਤੋਂ ਚੱਲ ਕੇ ਵੱਖ- ਵੱਖ ਪਿੰਡਾਂ ਤੋਂ ਹੁੰਦਿਆਂ ਹੋਇਆ ਕਲਗੀਧਰ ਪਿਤਾ ਘੁਲਾਲ ਪਿੰਡ (ਜਿਲ੍ਹਾ ਲੁਧਿਆਣਾ) ਪਹੁੰਚੇ



ਇਹ ਪਿੰਡ ਸਮਰਾਲੇ ਤੋ 8/9 km ਦੂਰ ਹੈ। ਪਿੰਡ ਵਾਸੀ ਵੱਡਾ ਪੀਰ ਆਇਆ ਜਾਣ ਕੇ ਦਰਸ਼ਨਾਂ ਕਰਨ ਆਉਂਦੇ ,



ਇੱਥੇ ਇੱਕ ਗੁਰੂ ਪਿਆਰ ਵਾਲਾ ਸਿੱਖ ਭਾਈ ਝੰਡਾ ਸਿੰਘ ਰਹਿੰਦਾ ਸੀ, ਇਹ ਆਪ ਹੱਥੀਂ ਬਹੁਤ ਵਧੀਆ ਸ਼ਾਸਤਰ ਤਿਆਰ ਕਰਦਾ ਸੀ



ਜਿਹੜੀ ਸ਼ਾਹੀ ਫੌਜ ਵੀ ਵਰਤਦੀ ਸੀ ਅਤੇ ਭਾਈ ਸਾਬ ਜੀ ਅਕਸਰ ਆਨੰਦਪੁਰ ਸਾਹਿਬ ਗੁਰੂ ਦਰ 'ਤੇ ਸ਼ਸਤਰ ਭੇਜਿਆ ਕਰਦਾ ਸੀ



ਜਦੋਂ ਭਾਈ ਝੰਡਾ ਜੀ ਨੂੰ ਆਪਣੇ ਪਿੰਡ 'ਚ ਪੀਰ ਦੇ ਰੂਪ 'ਚ ਸਤਿਗੁਰਾਂ ਦੇ ਆਗਮਨ ਬਾਰੇ ਪਤਾ ਲੱਗਿਆ ਤਾਂ ਦਿਲ ਖੁਸ਼ੀ ਨਾਲ ਭਰ ਗਿਆ ਬੜੀ ਸ਼ਰਧਾ ਭਾਵਨਾਂ



ਨਾਲ ਦਰਸ਼ਨ ਕਰਨ ਆਇਆ ਮਹਾਰਾਜ ਨੂੰ ਨਮਸਕਾਰ ਕਰਕੇ ਇਕ ਵਧੀਆ ਕਮਾਨ, ਇੱਕ ਕਿਰਪਾਨ, 22 ਤਿੱਖੇ ਤੀਰ ਭੇਟਾ ਕੀਤੇ



ਸ਼ਸਤਰਾਂ ਦੇ ਆਸ਼ਕ ਸੂਰਬੀਰ ਯੋਧੇ ਦਸਮੇਸ਼ ਜੀ ਨੇ ਸ਼ਸਤਰ ਫੜ ਕੇ ਦੇਖੇ ਪਰਖੇ ਬੜੇ ਪ੍ਰਸੰਨ ਹੋਏ



ਭਾਈ ਝੰਡਾ ਸਿੰਘ ਨੂੰ ਨਾਮ ਦੀ ਅਸੀਸ ਦਿੱਤੀ ਸ਼ਸਤਰ ਭੇਟ ਕਰਨ ਕਰਕੇ ਇੱਥੇ ਅਸਥਾਨ ਬਣਿਆ ਹੋਇਆ ਹੈ



ਗੁਰਦੁਆਰਾ ਸ਼ਸਤਰ ਭੇਟ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਘੁਲਾਲ ਗੁਰੂ ਘਰ ਪਿੰਡ ਚ ਬਹੁਤ ਵੱਡੀ ਤੇ ਉੱਚੀ ਇਮਾਰਤ ਹੈ।



ਨੋਟ- ਗਿਆਨੀ ਗਿਆਨ ਸਿੰਘ ਜੀ ਨੇ ਪਿੰਡ ਦਾ ਨਾਂ ਘੁੰਗਰਾਲੀ ਤੇ ਭਾਈ ਦਾ ਨਾਮ ਨੱਥੂ ਮਿਸਤਰੀ ਲਿਖਿਆ ਹੈ