ਗੁਰਦੁਆਰਾ ਹੀਰਾ ਘਾਟ ਸਾਹਿਬ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਡੇਰਾ ਲਾਇਆ।

ਉਹਨਾਂ ਦੇ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ।

ਇਕ ਦਿਨ ਗੁਰੂ ਜੀ ਦੀਵਾਨ ਸਜਾਏ ਬੈਠੇ ਸਨ।

ਦੀਵਾਨ ਵਿਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਇੱਕ ਕੀਮਤੀ ਹੀਰਾ ਭੇਂਟ ਕੀਤਾ।

ਹੀਰਾ ਲੈ ਕੇ ਗੁਰੂ ਜੀ ਨੇ ਪਿਛਲੇ ਪਾਸੇ ਵਹਿ ਰਹੀ ਨਦੀ ਗੋਦਾਵਰੀ ਵਿੱਚ ਸੁੱਟ ਦਿੱਤਾ।

ਬਹਾਦਰ ਸ਼ਾਹ ਮਨ ਹੀ ਮਨ ਸੋਚ ਕੇ ਪਰੇਸ਼ਾਨ ਹੋਇਆ ਕਿ ਮੈਂ ਇਨ੍ਹਾਂ ਕੀਮਤੀ ਹੀਰਾ ਭੇਂਟ ਕੀਤਾ ਪਰ ਗੁਰੂ ਜੀ ਨੇ ਮੇਰੇ ਹੀਰੇ ਦੀ ਕੋਈ ਕਦਰ ਨਹੀਂ ਪਾਈ।

ਗੁਰੂ ਜੀ ਜਾਣੀ ਜਾਣ ਸਨ। ਬਹਾਦਰ ਸ਼ਾਹ ਨੂੰ ਕਿਹਾ ਕੇ ਤੁਹਾਡਾ ਹੀਰਾ ਅਸੀਂ ਆਪਣੇ ਖਜ਼ਾਨੇ ਵਿਚ ਸਾਂਭ ਕੇ ਰੱਖਿਆ ਹੈ।

ਜਾ ਜਰਾ ਗੋਦਾਵਰੀ ਚੋਂ ਪਛਾਣ ਕੇ ਲੈ ਆ। ਬਹਾਦਰ ਸ਼ਾਹ ਗੋਦਾਵਰੀ ਚ ਗਿਆ ਦੋਵੇਂ ਹੱਥਾਂ ਨਾਲ ਬੁੱਕ ਭਰ ਕੇ ਦੇਖਣ ਲੱਗਿਆ,

ਉਸਦੇ ਦੋਵੇਂ ਹੱਥ ਹੀਰਿਆਂ ਨਾਲ ਭਰੇ ਸਨ। ਉਸਤੋਂ ਆਪਣਾ ਹੀਰਾ ਪਛਾਣਿਆ ਨਹੀਂ ਗਿਆ। ਵਾਪਿਸ ਆ ਕੇ ਗੁਰੂ ਜੀ ਦੇ ਚਰਨੀਂ ਪੈ ਗਿਆ।

ਇਸ ਤਰਾਂ ਗੁਰੂ ਜੀ ਨੇ ਬਹਾਦਰ ਸ਼ਾਹ ਦਾ ਹੰਕਾਰ ਦੂਰ ਕੀਤਾ। ਇਸ ਕਰਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰਾ ਹੀਰਾ ਘਾਟ ਪੈ ਗਿਆ।