ਇਸ ਅਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਏ ਹਨ।

Published by: ਏਬੀਪੀ ਸਾਂਝਾ

ਮੀਰੀ ਪੀਰੀ ਦੇ ਮਲਿਕ ਗੁਰੂ ਜੀ ਜਦੋਂ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਤਾਂ ਕੁਝ ਸਮਾਂ ਇਥੋਂ ਦੀ ਠੰਡੀ ਛਾਂ ਹੇਠਾਂ ਅਰਾਮ ਕਰਿਆ ਕਰਦੇ ਸਨ।

Published by: ਏਬੀਪੀ ਸਾਂਝਾ

ਇਹ 1629 ਈ: ਦਾ ਵਾਕਿਆ ਹੈ ਕੇ ਗੁਰੂ ਜੀ ਸਿੱਖਾਂ ਸਮੇਤ ਸ਼ਿਕਾਰ ਖੇਡਣ ਆਏ ਹੋਏ ਸਨ।

Published by: ਏਬੀਪੀ ਸਾਂਝਾ

ਸਿੱਖਾਂ ਨੇ ਦੇਖਿਆ ਕੇ ਇਕ ਬਾਜ਼ ਸ਼ਿਕਾਰ ਨੂੰ ਬੜੀ ਬੇਰਹਿਮੀ ਨਾਲ ਤਸੀਹੇ ਦੇ ਕੇ ਮਾਰ ਰਿਹਾ ਸੀ ਇਹ ਬਾਜ਼ ਮੁਗਲ ਬਾਦਸ਼ਾਹ ਸ਼ਾਹਜਹਾਨ ਸੀ।

Published by: ਏਬੀਪੀ ਸਾਂਝਾ

ਸਿਖਾਂ ਨੇ ਆਪਣਾ ਬਾਜ਼ ਛੱਡਿਆ। ਜਿਸ ਨੇ ਸ਼ਾਹੀ ਬਾਜ਼ ਨੂੰ ਘੇਰ ਲਿਆਂਦਾ ਅਤੇ ਸਿੱਖਾਂ ਨੇ ਉਸਨੂੰ ਫੜ੍ਹ ਲਿਆ। ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਫੌਜੀ ਪਿੱਛੇ ਆਏ ਅਤੇ ਉਹਨਾਂ ਬਾਜ਼ ਦੀ ਮੰਗ ਕੀਤੀ।

Published by: ਏਬੀਪੀ ਸਾਂਝਾ

ਗੁਰੂ ਜੀ ਨੇ ਐਸੀ ਦਸ਼ਾ ਵਿਚ “ਜੋ ਸਰਣਿ ਆਵੈ ਤਿਸ ਕੰਠਿ ਲਾਵੈ” .. ਸ਼ਾਹੀ ਬਾਜ਼ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ

Published by: ਏਬੀਪੀ ਸਾਂਝਾ

ਅਤੇ ਸ਼ਾਹੀ ਫੌਜਾਂ ਨੇ ਜੰਗ ਦਾ ਡਰ ਦਿੱਤਾ ਤਾਂ ਸਿੱਖਾਂ ਨੇ ਵੀ ਢੁੱਕਵਾਂ ਉੱਤਰ ਦਿੱਤਾ। ਕਿ ਤੁਸੀਂ ਬਾਜ਼ ਦੀ ਗੱਲ ਕਰਦੇ ਹੋ ਅਸੀਂ ਤੁਹਾਡੇ ਤਾਜ਼ ਨੂੰ ਵੀ ਹੱਥ ਪਾਵਾਂਗੇ।

Published by: ਏਬੀਪੀ ਸਾਂਝਾ

ਜਿਸ ਤੋਂ ਗੁੱਸੇ ਹੋ ਕੇ ਸ਼ਾਹ ਜਹਾਨ ਨੇ ਮੁਖਲਸ ਖਾਨ ਦੀ ਅਗਵਾਈ ਹੇਠ ਭਾਰੀ ਫੌਜ ਭੇਜੀ।

Published by: ਏਬੀਪੀ ਸਾਂਝਾ

ਜਿਸਦੇ ਸਿੱਟੇ ਵਜੋਂ ਸਿੱਖ ਇਤਿਹਾਸ ਦੀ ਪਹਿਲੀ ਜੰਗ ਸ਼੍ਰੀ ਅਮ੍ਰਿਤਸਰ ਗੁ: ਪਿੱਪਲੀ ਸਾਹਿਬ ਵਿਖੇ ਹੋਈ।

Published by: ਏਬੀਪੀ ਸਾਂਝਾ

ਜਿਸ ਵਿਚ ਮੁਖਲਸ ਖਾਨ ਮਾਰਿਆ ਗਿਆ ਅਤੇ ਗੁਰੂ ਜੀ ਦੀ ਜਿੱਤ ਹੋਈ

Published by: ਏਬੀਪੀ ਸਾਂਝਾ