ਤੀਸਰੀ ਉਦਾਸੀ ਸਮੇਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਦਾ ਉਧਾਰ ਕਰਦੇ ਹੋਏ ਇਸ ਨਗਰੀ ਵਿਚ ਪਹੁੰਚੇ

Published by: ਏਬੀਪੀ ਸਾਂਝਾ

ਰਾਤ ਬਹੁਤ ਚੁੱਕੀ ਸੀ ਜਿਸ ਕਾਰਨ ਕੋਈ ਉਚਤ ਅਸਥਾਨ ਨਾ ਮਿਲਣ ਕਰਕੇ

Published by: ਏਬੀਪੀ ਸਾਂਝਾ

ਗੁਰੂ ਜੀ ਬਾਲੇ ਮਰਦਾਨੇ ਦੇ ਨਗਰ ਤੋਂ ਬਾਹਰ ਇਸ ਅਸਥਾਨ ਤੇ ਫਕੀਰ ਦੀ ਕੁਟੀਆ ਵੇਖ ਕੇ ਨਦੀ ਦੇ ਕਿਨਾਰੇ ਆ ਵਿਰਾਜੇ

Published by: ਏਬੀਪੀ ਸਾਂਝਾ

ਅਤੇ ਭਜਨ ਬੰਦਗੀ ਵਿੱਚ ਲੀਨ ਹੋ ਗਏ, ਬੰਦਗੀ ਦੇ ਸਹਾਰੇ ਕੋੜ੍ਹੀ ਫਕੀਰ ਗੂੜ੍ਹੀ ਨੀਂਦ ਵਿੱਚ ਸੋਂ ਗਿਆ।

Published by: ਏਬੀਪੀ ਸਾਂਝਾ

ਸਵੇਰ ਹੋਈ ਤਾਂ ਕੋੜ੍ਹੀ ਫਕੀਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੇ ਮਹਾਰਾਜ ਆਪ ਤਾਂ ਕੋਈ ਫ਼ਰਿਸ਼ਤਾ ਦਿਖਾਈ ਦਿੰਦੇ ਹੋ।

Published by: ਏਬੀਪੀ ਸਾਂਝਾ

ਆਪ ਜੀ ਦੀ ਬੰਦਗੀ ਦੇ ਸਹਾਰੇ ਇਸ ਜੀਵਨ ਵਿਚ ਪਹਿਲੀ ਵਾਰ ਏਨਾ ਸੁੱਤਾ ਹਾਂ

Published by: ਏਬੀਪੀ ਸਾਂਝਾ

ਆਪ ਜੀ ਮੇਰੇ 'ਤੇ ਕਿਰਪਾ ਕਰੋ ਮੇਰੇ ਕੋਲ ਤੇ ਕੋਈ ਵੀ ਦਿਨ ਵਿੱਚ ਜੀਵ ਨਹੀਂ ਆਉਂਦਾ ਸਾਰੇ ਮੇਰੇ ਤੋਂ ਨਫਰਤ ਕਰਦੇ ਹਨ।

Published by: ਏਬੀਪੀ ਸਾਂਝਾ

ਫਕੀਰ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਮਿਹਰ ਭਰੇ ਸ਼ਬਦ ਦਾ ਉਚਾਰਨ ਕੀਤਾ।

Published by: ਏਬੀਪੀ ਸਾਂਝਾ

ਇਹ ਸ਼ਬਦ ਸੁਣ ਕੇ ਕੋੜ੍ਹੀ ਫਕੀਰ ਦਾ ਦੁੱਖ ਦੂਰ ਹੋ ਗਿਆ। ਜਦੋਂ ਇਹ ਗੱਲ ਨਗਰ ਵਾਸੀਆਂ ਨੂੰ ਪਤਾ ਲੱਗੀ

Published by: ਏਬੀਪੀ ਸਾਂਝਾ

ਤਾਂ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਏ। ਗੁਰੂ ਜੀ ਨੇ ਕਿਹਾ ਕਿ ਇਸ ਅਸਥਾਨ ਤੇ ਧਰਮਸ਼ਾਲਾ ਬਣਾਓ ਅਤੇ ਮੁਸਾਫ਼ਿਰਾਂ ਦੀ ਸੇਵਾ ਕਰੋ। ਅੱਜ ਵੀ ਜਿਹੜਾ ਮਨੁੱਖ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਉਸ ਦਾ ਦੁੱਖ ਦੂਰ ਹੁੰਦਾ ਹੈ।

Published by: ਏਬੀਪੀ ਸਾਂਝਾ