Baba Deep Singh Ji ਬਾਰ੍ਹਾਂ ਮਿਸਲਾਂ 'ਚੋਂ ਸੁਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀਏ ਸਨ



ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਅਤੇ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਅਹਿਮ ਹਿੱਸਾ ਲਿਆ ,1757 ਈ: ਨੂੰ ਤੈਮੂਰ ਸ਼ਾਹ ਅਤੇ ਜਹਾਨ ਖਾਨ ਦੁਆਰਾ



ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਬਾਬਾ ਜੀ ਨੂੰ ਜਦ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ ਉਸ ਸਮੇਂ ਬਜ਼ੁਰਗ ਅਵਸਥਾ ਵਿੱਚ ਵੀ



18 ਸੇਰ ਦਾ ਖੰਡਾ ਹੱਥ ਪਕੜ, ਸ਼੍ਰੀ ਦਰਬਾਰ ਸਾਹਿਬ ਜੀ ਨੂੰ ਆਜ਼ਾਦ ਕਰਾਉਣ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਲਈ ਪ੍ਰਤਿਗਿਆ ਕਰਕੇ ਸ਼੍ਰੀ ਅਮ੍ਰਿਤਸਰ ਵੱਲ ਚਲ ਪਏ



ਅੱਗੋਂ ਜਹਾਨ ਖਾਨ ਇਹ ਖਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਹਲਵੜ ਪਿੰਡ ਦੇ ਪਾਸ ਹਜਾਰਾਂ ਦੀ ਗਿਣਤੀ ਵਿੱਚ ਫੌਜਾਂ ਦੇ ਨਾਲ ਮੋਰਚੇ ਸੰਭਾਲੀ ਬੈਠਾ ਸੀ



ਆਹਮੋ ਸਾਹਮਣੇ ਘਮਸਾਨ ਦਾ ਯੁੱਧ ਹੋਇਆ, ਬਾਬਾ ਜੀ ਸ਼ਹਿਰ ਤੋਂ ਅਜੇ ਦੂਰ ਹੀ ਸਨ ਕਿ ਜਮਾਲ ਖਾਨ ਨਾਲ ਆਹਮੋ ਸਾਹਮਣੀ ਹੋ ਰਹੀ ਹੱਥੋਂ ਹੱਥੀਂ ਲੜਾਈ ਵਿੱਚ ਦੋਹਾਂ ਦੇ ਸਿਰ ਕੱਟ ਗਏ



ਮੌਤ ਖਿਲ ਖਿਲਾ ਕੇ ਹੱਸ ਪਈ , ਪਾਸ ਖੜੇ ਇੱਕ ਸਿੰਘ ਨੇ ਬਾਬਾ ਜੀ ਨੂੰ ਕੀਤਾ ਪ੍ਰਣ ਯਾਦ ਕਰਾਇਆ ਤਾਂ ਐਸਾ ਕ੍ਰਿਸ਼ਮਾ ਵਾਪਰਿਆ ਕਿ



ਦੁਨੀਆ ਦੇ ਇਤਿਹਾਸ ਵਿਚੋਂ ਕੋਈ ਹੋਰ ਅਜਿਹੀ ਮਿਸਾਲ ਨਹੀਂ ਮਿਲਦੀ, ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਉੱਪਰ ਟਿਕਾਅ ਕੇ ਸੱਜੀ ਨਾਲ ਐਸਾ ਖੰਡਾ ਚਲਾਇਆ



ਕਿ ਦੁਸ਼ਮਣ ਦੀਆਂ ਸਫ਼ਾਂ ਵਿੱਚ ਭਾਜੜਾਂ ਪੈ ਗਈਆਂ , ਇਸ ਤਰਾਂ ਘਮਸਾਨ ਦਾ ਯੁੱਧ ਕਰਦਿਆਂ ਬਾਬਾ ਜੀ ਸ਼੍ਰੀ ਅੰਮ੍ਰਿਤਸਰ ਪਹੁੰਚੇ ਅਤੇ ਆਪਣਾ ਸੀਸ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਭੇਟ ਕੀਤਾ,



ਇਸ ਅਸਥਾਨ 'ਤੇ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ, ਇਹ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਹੈ