ਇਹ ਪਾਵਨ ਅਸਥਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾ ਕਿਲ੍ਹਿਆਂ ਵਿਚੋਂ ਇੱਕ ਹੈ।

ਇਸ ਅਸਥਾਨ ਦਾ ਨਿਰਮਾਣ ਬਿਲਾਸਪੁਰ ਦੇ ਪਹਾੜੀ ਰਾਜਿਆਂ ਦੇ ਹਮਲਿਆਂ ਨੂੰ ਮੁੱਖ ਰੱਖ ਕੇ ਕੀਤਾ।

ਇਸ ਅਸਥਾਨ ਤੇ ਭਾਈ ਘਨਈਆ ਜੀ ਦੇ ਨਾਲ ਪੰਜ ਸੌ ਦੇ ਕਰੀਬ (ਬ੍ਰਹਮ ਗਿਆਨੀ) ਸਿੰਘਾਂ ਨੇ ਤਪ ਕੀਤਾ।

ਪਹਿਲਾ ਹਮਲਾ ਇਸ ਅਸਥਾਨ 'ਤੇ ਸੰਨ 1700 ਵਿੱਚ ਹੋਇਆ।

ਸਤਿਗੁਰ ਜੀ ਆਪ ਉਹਨਾਂ ਪੰਜ ਸੌ ਬ੍ਰਹਮ ਗਿਆਨੀ ਸਿੰਘਾਂ ਨੂੰ ਲੰਗਰ ਪਾਣੀ ਛਕਾਉਣ ਲਈ ਇੱਥੇ ਆਉਂਦੇ ਰਹੇ ਸਨ।

ਇਹ ਕਿਲ੍ਹਾ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹਿਜ ਪੰਜ ਕਿਲੋਮੀਟਰ ਦੀ ਦੂਰੀ 'ਤੇ

ਪਹਾੜਾਂ ਵਿੱਚ ਵੱਸੇ ਪਿੰਡ ਤਾਰਾਪੁਰ ਵਿਖੇ ਕਿਲ੍ਹਾ ਤਾਰਾਗੜ੍ਹ ਸਾਹਿਬ ਸਥਿਤ ਹੈ।

ਇਹ ਉਹ ਪਾਵਨ ਅਸਥਾਨ ਹੈ ਜਿਸ ਨੂੰ ਅਨੇਕਾਂ ਹੀ ਰੱਬੀ ਰੂਹਾਂ ਦੀ ਚਰਨ ਛੋਹ ਪ੍ਰਾਪਤ ਹੈ।

ਇੱਥੇ ਭਗਤੀ ਦੇ ਨਾਲ ਨਾਲ ਸ਼ਕਤੀ ਵੀ ਵਰਤੀ ਗਈ।

ਇਤਿਹਾਸ ਮੁਤਾਬਕ ਦਸਮ ਪਾਤਸ਼ਾਹ ਵੱਲੋਂ ਇਸ ਕਿਲ੍ਹੇ ਨੂੰ ਬਣਾਉਣ ਦਾ ਉਦੇਸ਼ ਬਿਲਾਸਪੁਰ ਰਿਆਸਤ ਵੱਲੋਂ ਹੋਣ ਵਾਲੇ ਹਮਲਿਆ ਨੂੰ ਰੋਕਣਾ ਸੀ।