ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਇੱਕ ਛੋਟੇ ਜਿਹੇ ਨਗਰ ਰਾਜੋਰੀ ਵਿਖੇ 1570 ਈ: ਨੂੰ ਭਾਰਦਵਾਜ ਰਾਜਪੂਤ ਰਾਮਦੇਵ ਦੇ ਘਰ ਲਛਮਣ ਦਾਸ ਦਾ ਜਨਮ ਹੋਇਆ।



ਲਛਮਣ ਦਾਸ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨਿਰੋਏ ਜਿਸਮ ਦਾ ਮਾਲਿਕ ਸੀ। ਇੱਕ ਦਿਨ ਇੱਕ ਅਜਿਹੀ ਗਰਭਵਤੀ ਹਿਰਨੀ ਦਾ ਸ਼ਿਕਾਰ ਕਰ ਬੈਠਾ ਜੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ।



ਅੱਖਾਂ ਸਾਹਮਣੇ ਹੀ ਬੱਚਿਆਂ ਦੇ ਜਨਮ ਲੈਣ ਅਤੇ ਤੜਪ ਤੜਪ ਕੇ ਮਰਨ ਦੇ ਕਰੁਣਾਮਈ ਦ੍ਰਿਸ਼ ਨਾਲ ਲਛਮਣ ਦਾਸ ਅਤੀ ਵੈਰਾਗਮਈ ਹੋਇਆ ਅਤੇ ਸਭ ਛੱਡ ਛਡਾ ਕੇ ਘਰੋਂ ਨਿਕਲ ਤੁਰਿਆ।



1592 ਈ: ਵਿਚ ਨੰਦੇੜ ਦੇ ਮੁਕਾਮ ਤੇ, ਗੋਦਾਵਰੀ ਨਦੀ ਦੇ ਕਿਨਾਰੇ ਇੱਕ ਕੁਟੀਆ ਬਣਵਾਈ ਅਤੇ ਆਸ ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਭਰਮਾਉਣ ਲੱਗਾ।



ਦੂਰ ਦੂਰ ਦੇ ਸ਼ਰਧਾਲੂ ਵੈਰਾਗੀ ਮਾਧੋ ਦਾਸ ਦੀਆਂ ਮੰਨਤਾਂ ਮੰਨਦੇ , ਇਥੇ ਆਉਂਦੇ ਅਤੇ ਦਰਸ਼ਨ ਕਰਕੇ ਆਪਣਾ ਸੁਭਾਗ ਸਮਝਦੇ।



ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਇਸ ਡੇਰੇ ਤੇ ਆਏ ਤਾ ਇਸਨੇ ਆਪਣੀ ਇਸ ਸ਼ਕਤੀ ਦਾ ਪ੍ਰਭਾਵ ਪਾ ਕੇ ਗੁਰੂ ਜੀ ਨੂੰ ਨੀਂਵਾ ਦਿਖਾਉਣ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ।



ਪਰ ਬੁਰੀ ਤਰਾਂ ਅਸਫਲ ਰਿਹਾ। ਅੰਤ ਆਪਣੇ ਸੰਗੀਆਂ ਸੇਵਕਾਂ ਸਣੇ ਗੁਰੂ ਜੀ ਦੇ ਚਰਨੀ ਡਿੱਗਾ ਤੇ ਆਪਣੇ ਗੁਨਾਹਾਂ ਦਾ ਪਸ਼ਚਾਤਾਪ ਕੀਤਾ ਅਤੇ ਅਮ੍ਰਿਤਪਾਨ ਕਰਕੇ ਸਿੰਘ ਸਜਿਆ



ਗੁਰੂ ਜੀ ਨੇ ਲਛਮਣ ਦਾਸ ਦਾ ਨਾਮ ਬੰਦਾ ਸਿੰਘ ਬਹਾਦਰ ਰੱਖਿਆ। ਜ਼ਾਲਮਾਂ ਦਾ ਨਾਸ਼ ਕਰਨ ਲਈ ਗੁਰੂ ਜੀ ਨੇ ਆਪਣੇ ਭੱਥੇ ਵਿਚੋਂ ਪੰਜ



ਸੁਨਹਿਰੀ ਤੀਰ, ਇੱਕ ਨਗਾਰਾ , ਇੱਕ ਨਿਸ਼ਾਨ ਸਾਹਿਬ, ਵੀਹ ਸਿੰਘ ਅਤੇ ਪੰਜ ਪਿਆਰੇ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਤੋਰਿਆ। ਇਸ ਨੇ ਗੁਰੂ ਜੀ ਦਾ ਹੁਕਮ ਮੰਨ ਕੇ



ਕਰਨਾਲ , ਸਮਾਣਾ , ਸਢੌਰੇ ਆਦਿ ਮੁਗਲਈ ਗੜ੍ਹਾਂ ਨੂੰ ਤੋੜਿਆ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਅਤੇ ਮਈ 1710 ਈ: ਚ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕਰਕੇ ਖਾਲਸਾਈ ਝੰਡਾ ਝੁਲਾਇਆ