ਗੁਰਦੁਆਰਾ ਨਾਨਕਸਰ ਹਕੀਮਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪ੍ਰਸਿੱਧ ਇਤਿਹਾਸਕ ਅਸਥਾਨ ਹੈ, ਜੋ ਮੁਕੰਦਪੁਰ-ਫਗਵਾੜਾ ਮੁੱਖ ਮਾਰਗ ‘ਤੇ ਪਿੰਡ ਜਗਤਪੁਰ ਲਾਗੇ ਸੁਸ਼ੋਭਿਤ ਹੈ।

Published by: ਏਬੀਪੀ ਸਾਂਝਾ

ਗੁਰਦੁਆਰਾ ਨਾਨਕਸਰ ਹਕੀਮਪੁਰ ਨੂੰ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਸਮੇਂ ਇਸ ਸਥਾਨ ‘ਤੇ ਕੁਝ ਦਿਨ ਠਹਿਰੇ।

Published by: ਏਬੀਪੀ ਸਾਂਝਾ

ਸ੍ਰੀ ਗੁਰੂ ਹਰਿਰਾਏ ਸਾਹਿਬ 1713 ਬਿਕਰਮੀ ‘ਚ ਇਸ ਸਥਾਨ ‘ਤੇ ਪੁੱਜੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਤੋਂ ਹੁੰਦੇ ਹੋਏ ਇਸ ਸਥਾਨ ‘ਤੇ ਕੁਝ ਸਮਾਂ ਠਹਿਰੇ ਸਨ।

Published by: ਏਬੀਪੀ ਸਾਂਝਾ

ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਬਲਾਕੀ ਰਾਏ, ਭਾਈ ਦਇਆ ਸਿੰਘ, ਮੱਖਣ ਸ਼ਾਹ ਲੁਬਾਣਾ ਅਤੇ ਮਾਤਾ ਗੁੱਜਰੀ ਨਾਲ ਸਨ।

Published by: ਏਬੀਪੀ ਸਾਂਝਾ

ਗੁਰੂ ਤੇਗ ਬਹਾਦਰ ਜੀ ਨੇ ਇੱਥੇ ਆਉਣ ਤੋਂ ਪਹਿਲਾਂ ਚੱਕ ਗੁਰੂ ਪਿੰਡ ਵਸਾਇਆ ਅਤੇ ਇੱਥੋਂ ਨਵਾਂਸ਼ਹਿਰ ਰਵਾਨਾ ਹੋ ਗਏ, ਜਿੱਥੇ ਇਕ ਖੂਹ ਲਗਵਾਇਆ।

Published by: ਏਬੀਪੀ ਸਾਂਝਾ

ਦੱਸਿਆ ਜਾਂਦਾ ਹੈ ਕਿ ਇੱਥੇ ਗੁਰੂ ਸਾਹਿਬਾਨਾਂ ਦੇ ਆਉਣ ਲਈ ਗੁਰੂ ਹਰਿਰਾਇ ਸਾਹਿਬ ਨੇ ਨਾਨਕ ਸਰਾਂ ਬਣਾਈ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਸਰੋਵਰ ਬਣਨ ਕਾਰਨ ਗੁਰਦੁਆਰਾ ਸਾਹਿਬ ਦਾ ਨਾਂਅ ਸ੍ਰੀ ਨਾਨਕਸਰ ਸਾਹਿਬ ਰੱਖਿਆ ਗਿਆ।

Published by: ਏਬੀਪੀ ਸਾਂਝਾ

ਭਾਈ ਕਾਹਨ ਸਿੰਘ ਦੇ ਮਹਾਨਕੋਸ਼ ਦੇ ਪੰਨਾ 692 ਅਨੁਸਾਰ ਗੁਰਦੁਆਰਾ ਨਾਨਕਸਰ ਪਿੰਡ ਹਕੀਮਪੁਰ ‘ਚ ਸਥਿਤ ਹੈ

Published by: ਏਬੀਪੀ ਸਾਂਝਾ

ਜੋ ਕਿ ਬਹਿਰਾਮ ਰੇਲਵੇ ਸਟੇਸ਼ਨ ਤੋਂ ਪੰਜ ਮੀਲ ਦੱਖਣ ਵੱਲ ਹਕੀਮਪੁਰ ‘ਚ ਦੋ ਫ਼ਰਲਾਂਗ ਦੀ ਦੂਰੀ ‘ਤੇ ਇਸ ਸਥਾਨ ‘ਤੇ ਗੁਰੂ ਹਰਿਰਾਏ ਸਾਹਿਬ ਨੇ ਕਰਤਾਰਪੁਰ ਤੋਂ ਕੀਰਤਪੁਰ ਜਾਂਦਿਆਂ ਵਿਸ਼ਰਾਮ ਕੀਤਾ।

Published by: ਏਬੀਪੀ ਸਾਂਝਾ

ਇਸ ਸਥਾਨ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਪ੍ਰਸਿੱਧ ਵਿਦਵਾਨ ਫੌਜਾ ਸਿੰਘ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਿੰਡ ਤਿੰਨ ਦਿਨ ਰਹੇ।

Published by: ਏਬੀਪੀ ਸਾਂਝਾ

ਇਸ ਥਾਂ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੁਪਤਨੀ ਰਾਜ ਕੌਰ ਦਾ ਸੰਸਕਾਰ ਹੋਇਆ। ਇਸ ਸਥਾਨ ‘ਤੇ ਪਹਿਲਾਂ ਉਦਾਸੀ ਪੁਜਾਰੀ ਸੇਵਾ ਨਿਭਾਉਂਦੇ ਸਨ।

Published by: ਏਬੀਪੀ ਸਾਂਝਾ