ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ Mandi ਵਿੱਚ ਸਥਿਤ ਹੈ

ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਸਿੱਧ ਸੈਨ ਦੀ ਬੇਨਤੀ ਨੂੰ ਸਵੀਕਾਰ ਕਰਕੇ

1758 ਬਿਕ੍ਰਮੀ ਜੇਠ ਮਹੀਨੇ ਆਪਣੇ ਚਰਨ ਪਾ ਕੇ ਇਸ ਮੰਡੀ ਨੂੰ ਭਾਗ ਲਾਏ ਸਨ।

ਇੱਥੇ ਗੁਰੂ ਸਾਹਿਬ 6 ਮਹੀਨੇ ਅਤੇ 18 ਦਿਨ ਠਹਿਰੇ ਸਨ।

ਜਦੋਂ ਗੁਰੂ ਸਾਹਿਬ ਨੂੰ ਕਾਫੀ ਸਮਾਂ ਇਥੇ ਰਹਿੰਦਿਆਂ ਹੋ ਗਿਆ ਤਾਂ ਰਾਜੇ ਨੇ

ਬਚਨ ਕੀਤਾ ਕੇ ਮੇਰਾ ਕੀ ਬਣੇਗਾ ਹੁਣ ਮੇਰੇ ਤੇ ਔਰੰਗਜੇਬ ਜ਼ੁਲਮ ਕਰੇਗਾ।

ਗੁਰੂ ਸਾਹਿਬ ਉਸ ਸਮੇਂ ਦਰਿਆ ਵਿਚ ਹਾਂਡੀ ਦਾ ਨਿਸ਼ਾਨਾ ਲਾ ਰਹੇ ਸਨ।

ਹਾਂਡੀ ਬਚ ਗਈ ਗੁਰੂ ਸਾਹਿਬ ਨੇ ਬਚਨ ਕੀਤਾ ਜੈਸੇ ਬਚੀ ਹਾਂਡੀ ਤੈਸੇ ਬਚੇਗੀ ਮੰਡੀ,

ਜੋ ਮੰਡੀ ਕੋ ਲੁਟੇਂਗੇ ਅਸਮਾਨੀ ਗੋਲੇ ਫੂਟੇਂਗੇ।

ਗੁਰੂ ਸਾਹਿਬ ਨੇ ਇਸ ਅਸਥਾਨ ਲਈ ਆਹ ਵਰ ਦਿੱਤਾ ਸੀ।