Gurdwara Sri Maltekri Sahib ਮਹਾਰਾਸ਼ਟਰ ਰਾਜ ਵਿਚ ਨਾਂਦੇੜ ਸ਼ਹਿਰ ਵਿਚ ਸਥਿਤ ਹੈ। ਮਾਲ ਦਾ ਅਰਥ ਖਜ਼ਾਨਾ ਹੈ ਅਤੇ ਟੇਕੜੀ ਤੋਂ ਭਾਵ ਉਚੀ ਜਗ੍ਹਾਂ ਕਰਕੇ ਜਾਣਿਆ ਜਾਂਦਾ ਹੈ।

ਇਹ ਅਸਥਾਨ Sri Guru Nanak Dev Ji ਮਹਾਰਾਜ ਦੇ ਸਮੇਂ ਦੇ ਗੁਪਤ ਖਜ਼ਾਨੇ ਦੀ ਥਾਂ ਹੈ। ਛੇਵੇਂ ਸਤਿਗੁਰੂ Sri Guru Hargobind Sahib Ji ਨੇ ਕਰਤਾਰਪੁਰੋਂ

ਇੱਕ ਫਕੀਰ ਲੱਕੜਸ਼ਾਹ ਨੂੰ ਇਸ ਥਾਂ ਦੇ ਖਜ਼ਾਨੇ ਦੀ ਰਾਖੀ ਵਾਸਤੇ ਭੇਜਿਆ ਸੀ। ਇਹ ਫਕੀਰ ਛੇਵੇਂ ਸਤਿਗੁਰੂ ਜੀ ਤੋਂ ਲੈਕੇ ਦਸਵੇਂ ਸਤਿਗੁਰੂ ਜੀ ਦੇ ਆਉਣ ਤੱਕ ਖਜ਼ਾਨੇ ਦੀ ਰਾਖੀ ਕਰਦਾ ਰਿਹਾ।

ਰੋਜ਼ਾਨਾ ਉਸਨੂੰ ਦੋ ਸੋਨੇ ਦੀਆਂ ਅਸ਼ਰਫੀਆਂ (ਮੋਹਰਾਂ) ਮਿਲਦੀਆਂ ਸਨ। ਦਸਵੇਂ ਪਾਤਿਸਾਹ Sri Guru Gobind Singh Ji ਮਹਾਰਾਜ ਜਦੋਂ ਨਾਂਦੇੜ ਸ਼ਹਿਰ ਵਿੱਚ ਆਏ ਤਾਂ ਉਹਨਾਂ ਨੇ ਨਾਲ ਸਿੱਖ ਫੌਜਾਂ ਵੀ ਆਈਆਂ ਸਨ।

ਉਹਨਾਂ ਸਿੱਖ ਫੌਜਾਂ ਨੇ ਗੁਰੂ ਸਾਹਿਬ ਪਾਸ ਬੇਨਤੀ ਕੀਤੀ ਕਿ, ਅਸੀਂ ਘਰ ਵਾਪਸ ਜਾਣਾ ਹੈ ਸਾਨੂੰ ਤਨਖਾਹਾਂ ਦਿਓ। ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੂੰ ਹੁਕਮ ਕੀਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਪਤ ਖਜ਼ਾਨਾ ਮਾਲਟੇਕੜੀ ਦੀ ਥਾਂ ਤੇ ਹੈ, ਉਹ ਖਜ਼ਾਨਾ ਲੈਕੇ ਆਓ।

ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਆਪਣੇ ਨਾਲ ਫੌਜਾਂ ਨੂੰ ਲੈਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਰੱਖੇ ਖਜ਼ਾਨੇ ਨੂੰ ਕੱਢ ਕੇ ਖਚਰਾ,

ਬੈਲ ਗੱਡੀਆਂ ਵਿੱਚ ਭਰ ਕੇ ਗੁਰਦੁਆਰਾ ਸੰਗਤ ਸਾਹਿਬ ਵਾਲੀ ਥਾਂ ਤੇ ਗੁਰੂ ਸਾਹਿਬ ਦੀ ਹਜੂਰੀ ਵਿੱਚ ਲੈ ਆਏ।

ਦਸਮੇਸ਼ ਪਿਤਾ ਜੀ ਨੇ ਇਹ ਖਜ਼ਾਨਾ ਢਾਲਾਂ ਭਰ-ਭਰ ਕੇਫੌਜਾਂ ਨੂੰ ਵੰਡਿਆ ਅਤੇ ਬਾਕੀ ਜੋਖਜ਼ਾਨਾ ਬਚ ਗਿਆ ਉਹ ਵਾਪਸ ਗੁਰਦੁਆਰਾ ਸ਼੍ਰੀ ਮਾਲਟੇਕੜੀ ਵਾਲੀ ਥਾਂ 'ਤੇ ਗੁਪਤ ਰਖ ਦਿੱਤਾ।

ਸਿੰਘਾਂ ਨੇ ਗੁਰੂ ਸਾਹਿਬ ਨੂੰ ਪੁਛਿਆ ਕਿ ਖਜਾਨਾ ਗੁਪਤ ਰੱਖਣ ਦਾ ਕੀ ਕਾਰਨ ਹੈ? ਗੁਰੂ ਜੀ ਨੇ ਫੁਰਮਾਇਆ, ਜਦੋਂ ਖਾਲਸਾ 96 ਕਰੋੜ ਸਜੇਗਾ। ਉਸ ਦਿਨ ਇਸ ਥਾਂ 'ਤੇ ਦਬਿਆ ਗੁਪਤ ਖਜ਼ਾਨੇ ਤੋਂ ਢਾਈ ਦਿਨਾਂ ਦਾ ਅਤੁੱਟ ਲੰਗਰ ਚਲੇਗਾ।