Gurudwara Mal Ji Sahib ਪਾਕਿਸਤਾਨ ਵਿੱਚ ਸਥਿਤ ਹੈ।

ਇਸ ਅਸਥਾਨ ‘ਤੇ Guru Nanak Dev Ji ਬਾਲ ਉਮਰੇ ਮੱਝਾਂ ਚਾਰਨ ਜਾਂਦੇ ਸਨ।

ਇੱਕ ਪ੍ਰਚਲਿਤ ਸਾਖੀ ਅਨੁਸਾਰ ਗਰਮੀਆਂ ਦੇ ਦਿਨ ਸੀ। ਗੁਰੂ ਜੀ ਹਰ ਰੋਜ ਦੀ ਤਰ੍ਹਾਂ ਅੱਜ ਵੀ ਮੱਝਾਂ ਚਾਰਨ ਲਈ ਗਏ।

ਦੁਪਿਹਰ ਹੋਈ ਤਾਂ ਗੁਰੂ ਸਾਹਿਬ ਇੱਕ ਦਰੱਖਤ ਦੀ ਛਾਂ ਥੱਲੇ ਆਰਾਮ ਕਰਨ ਲੱਗੇ।

ਥੋੜੇ ਸਮੇਂ ਬਾਅਦ ਗੁਰੂ ਜੀ ਦੀ ਅੱਖ ਲੱਗ ਗਈ।

ਦਰੱਖਤ ਦੀ ਛਾਂ ਹੋਲੀ-ਹੋਲੀ ਢਲ ਗਈ।

ਗੁਰੂ ਜੀ ਦੇ ਮੁੱਖੜੇ ‘ਤੇ ਸੂਰਜ ਦੀਆਂ ਤੇਜ਼ ਕਿਰਨਾਂ ਪੈਣ ਲੱਗੀਆਂ

ਤਾਂ ਇੱਕ ਫਨੀਅਰ ਨਾਗ ਨੇ ਗੁਰੂ ਜੀ ਦੇ ਮੁੱਖ ਨੂੰ ਆਪਣੇ ਫਨ ਦੇ ਨਾਲ ਛਾਂ ਕਰ ਦਿੱਤੀ।



ਜਿਸ ਨੂੰ ਦੇਖ ਕੇ ਸਭ ਹੀ ਹੈਰਾਨ ਹੋ ਗਏ।