Sri Guru Nanak Dev Ji ਜਦੋਂ ਬਗਦਾਦ ਦੀ ਯਾਤਰਾ ’ਤੇ ਨਿਕਲੇ ਤਾਂ ਭਾਈ ਮਰਦਾਨਾ ਨਾਲ ਸਨ। ਗਰਮੀ ਦੇ ਦੌਰਾਨ ਯਾਤਰਾ ਕਰਦਿਆਂ ਨੇੜੇ ਦੇ ਟਿੱਲਾ ਜੋਗੀਆਂ ਵਿਚ 40 ਦਿਨ ਠਹਿਰੇ ਸਨ।

Published by: ਏਬੀਪੀ ਸਾਂਝਾ

ਇਥੇ ਭਾਈ ਭਗਤੂ ਦੀ ਬੇਨਤੀ ’ਤੇ ਜਲ ਦਾ ਸੰਕਟ ਦੂਰ ਕਰਨ ਲਈ ਗੁਰੂ ਜੀ ਨੇ ਇਕ ਪੱਥਰ ਚੁੱਕ ਕੇ ਜਲ ਦਾ ਸਰੋਤ ਪ੍ਰਵਾਹਮਾਨ ਕੀਤਾ ਸੀ।

ਇਸ ਸਰੋਤ ਦੇ ਨਾਲ ਹੀ ਇਕ ਸਰੋਵਰ ਵੀ ਬਣਿਆ ਹੋਇਆ ਹੈ, ਜਿਸ ਨੂੰ ‘ਚਸ਼ਮਾ ਸਾਹਿਬ’ ਵੀ ਕਹਿੰਦੇ ਹਨ।

ਗੁਰੂ ਜੀ ਦੀ ਆਉਣ ਦੀ ਯਾਦ ਵਿਚ ਬਣਾਏ ਗਏ ਗੁਰੂ-ਧਾਮ ਨੂੰ 'ਗੁਰਦੁਆਰਾ ਚੋਆ ਸਾਹਿਬ' ਕਿਹਾ ਜਾਂਦਾ ਹੈ।

ਇਸ ਦੇ ਪਰਿਸਰ ਵਿਚ ਨਿਰਮਲ ਜਲ ਦਾ ਸਰੋਵਰ ਬਣਿਆ ਹੋਇਆ ਹੈ। ਇਸ ਚਸ਼ਮੇ ਦੀ ਖੋਜ ਗੁਰੂ ਨਾਨਕ ਦੇਵ ਜੀ ਨੇ ਕੀਤੀ (ਜਾਂ ਇਸ ਨੂੰ ‘ਪੈਦਾ’ ਕੀਤਾ) ਸੀ।

ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਰ ਸ਼ਾਹ ਸੂਰੀ ਨੇ ਇਸ ਚੋਅ ਨੂੰ ਕਿਲ੍ਹੇ ਦੇ ਅੰਦਰ ਨੂੰ ਮੋੜਨ ਦੀ ਕੋਸ਼ਿਸ਼ ਕੀਤੀ।

ਪਰ ਇਸ ਦਾ ਵਹਾਅ ਹਮੇਸ਼ਾ ਪਹਿਲਾਂ ਵਾਲੀ ਥਾਂ ’ਤੇ ਚਲਾ ਜਾਂਦਾ ਸੀ ਤੇ ਉਸ ਨੇ ਸੱਤ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਇਹ ਖਿਆਲ ਛੱਡ ਦਿੱਤਾ

ਇਸ ਤੋਂ ਬਾਅਦ ਕਿਲ੍ਹੇ ਦੇ ਅੰਦਰ ਪਾਣੀ ਵਾਸਤੇ ਇਕ ਵਿਸ਼ਾਲ ਬਾਉਲੀ ਬਣਵਾ ਲਈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਉਜਾਗਰ ਕਰਨ ਲਈ

ਆਪਣੇ ਰਾਜ ਕਾਲ ਦੌਰਾਨ 1834 ਵਿਚ ਇਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਗੁਰਦੁਆਰੇ ਦੀ ਇਮਾਰਤ ਆਪਣੀਆਂ 23 ਖਿੜਕੀਆਂ ਅਤੇ ਚਾਰ-ਚਾਰ ਫੁੱਟ ਚੌੜੀਆਂ ਕੰਧਾਂ ਸਦਕਾ ਇਮਾਰਤਸਾਜ਼ੀ ਦਾ ਇਕ ਨਮੂਨਾ ਹੈ।

ਸ਼ੇਰ ਸ਼ਾਹ ਸੂਰੀ ਨੇ ਇਸ ਦੀ ਪੁਰਾਣੀ ਵੱਸੋਂ ਦੇ ਇਰਦ-ਗਿਰਦ ਇਕ ਮਜ਼ਬੂਤ ਕਿਲ੍ਹਾ ਬਣਵਾਇਆ ਅਤੇ ਉਸ ਦਾ ਨਾਂ ਬਿਹਾਰ ਵਿਚਲੇ ਰੋਹਤਾਸ ਕਿਲ੍ਹੇ ਦੇ ਨਾਂ ਉਤੇ ਰੱਖਿਆ।